ਇਕ ਪਾਸੇ ਲਾਇਆ ਪਟੇਲ ਦਾ ਉੱਚਾ ਬੁੱਤ, ਦੂਜੇ ਪਾਸੇ ਚੂਹੇ ਖਾ ਗਏ ਗਰੀਬ ਦਾ ਪੁੱਤ

0
161

ਦਰਭੰਗਾ : ਇੱਥੋਂ ਦੇ ਮੈਡੀਕਲ ਕਾਜਲ ਵਿਚ ਇਕ ਅੱਠ ਦਿਨ ਦੇ ਬੱਚੇ ਦੀ ਚੂਹਿਆਂ ਦੇ ਟੁੱਕਣ ਨਾਲ ਮੌਤ ਹੋ ਗਈ। ਇਸ ਬਾਰੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਕਿਹਾ ਕਿ ਬੱਚੇ ਦੀ ਮੌਤ ਚੂਹਿਆਂ ਦੇ ਕੱਟਣ ਕਾਰਨ ਨਹੀਂ ਹੋਈ ਸੱਗੋਂ ਉਸ ਦੀ ਹਾਲਤ ਪਹਿਲਾਂ ਹੀ ਖਰਾਬ ਸੀ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰ ਤੇ ਟੀਕੇ ਦਾ ਦਾਗ ਸੀ ਨਾ ਕਿ ਚੂਹਿਆਂ ਦੇ ਕੱਟਣ ਦਾ। ਇਸ ਘਟਨਾ ਤੋਂ ਪੀੜਤ ਪਰਿਵਾਰ ਨੇ ਥਾਣੇ ਵਿਚ ਮੈਡੀਕਲ ਕਾਲਜ ਵਿਰੁਧ ਰਿਪੋਰਟ ਦਰਜ ਕਰਵਾਈ ਹੈ।
ਸਪੈਸ਼ਲ ਟੀਮ ਦੀ ਨਿਗਰਾਨੀ ਵਿਚ ਬੱਚੇ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਅਜੇ ਕੱਲ੍ਹ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3000 ਹਜ਼ਾਰ ਕਰੋੜੀ ਬੁੱਤ ਦਾ ਰਿਬਨ ਕੱਟਿਆ ਹੈ। ਦੂਜੇ ਪਾਸੇ ਗਰੀਬਾਂ ਦੇ ਪੁੱਤ ਚੂਹਿਆਂ ਹੱਥੋਂ ਟੁੱਕੇ ਜਾ ਰਹੇ ਹਨ।