ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿਤ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਤਨਖ਼ਾਹ ਲਗਾਈ ਗਈ ਹੈ। ਇਸ ਤਨਖ਼ਾਹ ਦੌਰਾਨ ਉਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ 7 ਦਿਨ ਜੋੜਿਆਂ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਅਤੇ 1-1 ਘੰਟਾ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ 1-1 ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ‘ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5100-5100 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ।
Related Posts
ਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ, ਕੁੱਲ ਅੰਕੜਾ 151 ‘ਤੇ ਪਹੁੰਚਿਆ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 21 ਨਵੇਂ ਸਕਾਰਾਤਮਕ…
ਬਾਦਲਾਂ ਦੀਆਂ ਸਾਈਕਲਾਂ ਨੂੰ ਕੈਪਟਨ ਨੇ ਲਾਈਆਂ ਬਰੇਕਾਂ
ਜਲੰਧਰ— ਸਰਕਾਰੀ ਸਕੂਲਾਂ ‘ਚ 11ਵੀਂ ਅਤੇ 12ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਈ ਭਾਗੋ ਸਕੀਮ ਦੇ ਤਹਿਤ ਬਾਦਲ ਸਰਕਾਰ…
ਫਾਂਸੀ ਤੋਂ ਪਹਿਲਾਂ ”ਮੇਰਾ ਰੰਗ ਦੇ ਬਸੰਤੀ ਚੋਲਾ” ਗਾ ਰਹੇ ਸਨ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ
ਨਵੀਂ ਦਿੱਲੀ— ਭਾਰਤ ‘ਚ ਕਈ ਦਿਨ ਅਜਿਹੇ ਹਨ, ਜਿਨ੍ਹਾਂ ਸ਼ਹੀਦੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਨ੍ਹਾਂ ‘ਚੋਂ 30…