ਨਵੀਂ ਦਿੱਲੀ— ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੀਰੀਜ਼ ਦੇ ਪਹਿਲੇ ਟੈਸਟ ਦੌਰਾਨ ਮਹਿਮਾਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਮਸਤੀ ਦੇ ਮੂਡ ‘ਚ ਨਜ਼ਰ ਆਏ। ਉਨ੍ਹਾਂ ਦਾ ਇਕ ਵੀਡੀਓ ਕ੍ਰਿਕਟ ਆਸਟ੍ਰੇਲੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਐਡੀਲੇਡ ਟੈਸਟ ਦੇ ਤੀਜੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ 235 ਦੌੜਾਂ ‘ਤੇ ਸਮੇਟ ਦਿੱਤਾ। ਇਸ ਵਿਚਕਾਰ ਭਾਰਤੀ ਕਪਤਾਨ ਵਿਰਾਟ ਕੋਹਲੀ ਮੈਦਾਨ ‘ਤੇ ਕਾਫੀ ਖੁਸ਼ ਨਜ਼ਰ ਆਏ। ਭਾਰਤੀ ਕਪਤਾਨ ਮੈਦਾਨ ‘ਤੇ ਮਸਤੀ ‘ਚ ਡਾਂਸ ਕਰਦੇ ਦਿਖੇ। ਭਾਰਤ ਨੇ ਆਸਟ੍ਰੇਲੀਆ ਦੇ ਮੈਦਾਨ ‘ਤੇ ਪਹਿਲੀ ਪਾਰੀ ‘ਚ 15 ਦੌੜਾਂ ਨਾਲ ਵਾਧਾ ਹਾਸਲ ਕੀਤਾ।
ਭਾਰਤੀ ਗੇਂਦਬਾਜ਼ਾਂ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ 7 ਵਿਕਟ ਲਏ ਸਨ ਅਤੇ ਸ਼ਨੀਵਾਰ ਸਵੇਰੇ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ‘ਤੇ ਲਗਾਮ ਲਗਾ ਦਿੱਤੀ ਸੀ। ਸ਼ਾਇਦ ਇਹੀ ਵਜ੍ਹਾ ਰਹੀ ਹੋਵੇਗੀ ਕਿ ਕੋਹਲੀ ਇੰਨੇ ਖੁਸ਼ ਨਜ਼ਰ ਆ ਰਹੇ ਸਨ। ਤੀਜੇ ਦਿਨ ਬਾਰਿਸ਼ ਦੇ ਕਾਰਨ ਮੈਚ 45 ਮਿੰਟ ਦੀ ਦੇਰੀ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਬਾਰਿਸ਼ ਦੇ ਕਾਰਨ ਮੈਚ ਦੋ ਵਾਰ ਰੋਕਣਾ ਪਿਆ ਇਸ ਤੋਂ ਬਾਅਦ ਅੰਪਾਇਰਸ ਨੇ ਲੰਚ ਦੀ ਘੋਸ਼ਣਾ ਕਰ ਦਿੱਤੀ।
ਦਿਨ ਦੇ ਪਹਿਲੇ 20 ਮਿੰਟ ਦੇ ਖੇਡ ‘ਚ ਆਸਟ੍ਰੇਲੀਆ ਨੇ ਆਪਣੇ 191 ‘ਤੇ 7 ਵਿਕਟਾਂ ਦੇ ਸਕੋਰ ਨਾਲ 200 ਤੋਂ ਪਾਰ ਪਹੁੰਚਾਇਆ। ਇਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ। ਹਾਲਾਂਕਿ ਬਾਰਿਸ਼ ਆਉਣ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਮਿਸ਼ੇਲ ਸਟਾਰਕ ਨੂੰ ਆਊਟ ਕਰਕੇ ਆਪਣੀ ਟੀਮ ਨੂੰ ਕਾਮਯਾਬੀ ਦਿਵਾਈ ਸੀ। ਆਸਟ੍ਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਡਾਰੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਵਿਕਟਾਂ ਦਾ ਜਸ਼ਨ ਮਨਾਉਂਦੇ ਤਾਂ ਉਨ੍ਹਾਂ ਨੂੰ ਹੁਣ ਤੱਕ ‘ਦੁਨੀਆ ਦੇ ਸਭ ਤੋਂ ਬਦਤਰ ਇਨਸਾਨ’ ਕਰਾਰ ਦੇ ਦਿੱਤਾ ਗਿਆ ਹੁੰਦਾ। ਲੈਂਗਰ ਨੇ ਇਸਦੇ ਨਾਲ ਹੀ ਸਚਿਨ ਤੇਂਦੁਲਕਰ ਦੀ ਟਿੱਪਣੀ ‘ਤੇ ਵੀ ਇਤਰਾਜ਼ ਜਤਾਇਆ। ਸਚਿਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਨ੍ਹਾਂ ਨੇ ਕਦੀ ਆਸਟ੍ਰੇਲੀਆ ਟੀਮ ਨੂੰ ਇੰਨਾ ਰੱਖਿਆਤਮਕ ਖੇਡਦੇ ਨਹੀਂ ਦੇਖਿਆ।