ਆਪਣੀ ਮ੍ਰਿਤਕ ਬੱਚੀ ਨੂੰ ਸਨਮਾਨ ਦੇਣ ਲਈ ਮਾਂ ਨੇ ਲਗਾਈ 400 ਮੀਲ ਦੀ ਦੌੜਅ

ਵਾਸ਼ਿੰਗਟਨ— ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿਚ ਇਕ ਮਾਂ ਨੇ ਆਪਣੀ ਬੇਟੀ ਨੂੰ ਸਨਮਾਨ ਦੇਣ ਲਈ 51 ਰਾਸ਼ਟਰੀ ਪਾਰਕਾਂ ਵਿਚੋਂ ਹੁੰਦੇ ਹੋਏ 400 ਮੀਲ (ਲੱਗਭਗ 650 ਕਿਲੋਮੀਟਰ) ਦੀ ਦੌੜ ਲਗਾਈ। ਇੱਥੇ ਦੱਸ ਦਈਏ ਕਿ ਮਹਿਲਾ ਦੀ ਬੇਟੀ ਨੂੰ ਗੁਰਦੇ ਦੇ ਉੱਪਰੀ ਹਿੱਸੇ ਵਿਚ ਕੈਂਸਰ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਅੰਨਾ ਰੋਜ਼ (Anna Rose) ਨੂੰ ਐਡਰੋਕਾਰਟੀਕਲ ਕਾਰਸੀਨੋਮਾ ਸੀ। ਭਾਵੇਂਕਿ ਉਸ ਦੇ ਪਰਿਵਾਰ ਨੂੰ ਉਸ ਦੇ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿਣ ਦੀ ਉਮੀਦ ਸੀ ਪਰ ਉਹ 9 ਮਹੀਨੇ ਦੇ ਅੰਦਰ ਹੀ ਜ਼ਿੰਦਗੀ ਦੀ ਜੰਗ ਹਾਰ ਗਈ। ਅੰਨਾ ਦੀ ਮੌਤ ਤੋਂ ਪਹਿਲਾਂ ਮਾਂ ਗਿਲ ਸ਼ੇਂਜ਼ਲ ਅਮਰੀਕਾ ਦੇ ਸਾਰੇ ਰਾਸ਼ਟਰੀ ਪਾਰਕਾਂ ਵਿਚ ਦੌੜਨ ਦੀ ਚਾਹਵਾਨ ਸੀ। ਉਸ ਦੇ ਨਾਲ ਅੰਨਾ ਵੀ ਇਸ ਦੌੜ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ। ਗਿਲ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਸੀ ਭਾਵੇਂ ਉਹ ਗਿੱਟੇ ਅਤੇ ਗੋਡੇ ਦੀ ਸਰਜਰੀ ਨਾਲ ਠੀਕ ਹੋ ਰਹੀ ਸੀ ਕਿਉਂਕਿ ਉਹ ਇਕ ਮੈਰਾਥਨ ਦੌਰਾਨ ਜ਼ਖਮੀ ਹੋ ਗਈ ਸੀ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਗਿਲ ਨੇ ਕਿਹਾ,”ਇਕ ਦਿਨ ਜਦੋਂ ਅੰਨਾ ਕੀਮੋ ਪ੍ਰਕਿਰਿਆ ਵਿਚੋਂ ਲੰਘ ਰਹੀ ਸੀ ਤਾਂ ਮੈਂ ਉਸ ਨੂੰ ਇਸ ਦੌੜ ਦੇ ਵਿਚਾਰ ਬਾਰੇ ਦੱਸਿਆ। ਉਦੋਂ ਅੰਨਾ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਸਭ ਕੁਝ ਕਰਨਾ ਚਾਹੁੰਦੀ ਹਾਂ।” ਇਸ ਮਗਰੋਂ ਗਿਲ ਨੇ ਦੀ ਹੀਲਿੰਗ ਨੈੱਟ ਫਾਊਂਡੇਸ਼ਨ ਜੋ ਕਿ ਇਕ ਗੈਰ ਲਾਭਕਾਰੀ ਸੰਗਠਨ ਹੈ ਨਾਲ ਜੁੜੀ। ਇਹ ਸੰਗਠਨ ਨਿਊਰੋਂਡੋਕ੍ਰਾਈਨ ਕੈਂਸਰ ਦੇ ਰੋਗੀਆਂ ਦੀ ਦੇਖਭਾਲ ਕਰਨ ਵਿਚ ਮਦਦ ਕਰਦਾ ਹੈ। ਹੁਣ ਤੱਕ ਕੈਂਸਰ ਰੋਗੀਆਂ ਲਈ ਗਿਲ 12,300 ਡਾਲਰ ਤੋਂ ਜ਼ਿਆਦਾ ਦੀ ਰਾਸ਼ੀ ਇਕੱਠੀ ਕਰ ਚੁੱਕੀ ਹੈ।

Leave a Reply

Your email address will not be published. Required fields are marked *