spot_img
HomeHEALTHਆਖਰ ਗੁਰੁ ਘਰ ਹੀ ਬਣਿਆ ਨਿਉਟਿਆਂ ਦੀ ਓਟ

ਆਖਰ ਗੁਰੁ ਘਰ ਹੀ ਬਣਿਆ ਨਿਉਟਿਆਂ ਦੀ ਓਟ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸ ਨੀਤੀ ਨੂੰ ਬਹੁਤ ਸਖਤ ਬਣਾ ਦਿੱਤਾ ਹੈ, ਜਿਸ ਤਹਿਤ ਬਹੁਤ ਸਾਰੇ ਭਾਰਤੀਆਂ ਸਮੇਤ ਵੱਡੀ ਗਿਣਤੀ ‘ਚ ਪ੍ਰਵਾਸੀ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਜੇਲਾਂ ‘ਚ ਬੰਦ ਕੀਤਾ ਗਿਆ ਹੈ। ਅਮਰੀਕਾ ਦੀਆਂ ਵੱਖ-ਵੱਖ ਜੇਲਾਂ ਵਿੱਚ ਸੰਤਾਪ ਹੰਢਾਉਣ ਲਈ ਮਜਬੂਰ ਪ੍ਰਵਾਸੀਆਂ ‘ਚੋਂ ਵੱਡੀ ਗਿਣਤੀ ਸਿੱਖਾਂ ਦੀ ਹੈ। ਸਾਲੇਮ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ, ਦਿਹਾਤੀ ਓਰੇਗਨ (ਸ਼ੈਰੀਡਨ) ਸਥਿਤ ਫੈਡਰਲ ਜੇਲ ਵਿੱਚ ਬੰਦ ਇਨ੍ਹਾਂ ਸਿੱਖ ਪ੍ਰਵਾਸੀਆਂ ਤੇ ਰਿਹਾਅ ਹੋ ਚੁੱਕੇ ਸਿੱਖਾਂ ਦੇ ਹੱਕ ਵਿਚ ਖੜ੍ਹਾ ਹੈ। ਗੁਰਦੁਆਰਾ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰ ਢਕਣ ਲਈ ਛੱਤ ਦੇਣ ਦੇ ਨਾਲ-ਨਾਲ ਮੁੜ ਪੈਰਾਂ ‘ਤੇ ਖੜ੍ਹੇ ਹੋਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ। ਰਿਹਾਅ ਹੋਏ ਸਿੱਖ ਤੇ ਹੋਰ ਕੈਦੀ ਗੁਰਦੁਆਰਾ ਸਾਹਿਬ ‘ਚ ਲੰਗਰ ਸਮੇਤ ਹੋਰ ਸੇਵਾਵਾਂ ‘ਚ ਹੱਥ ਵਟਾ ਰਹੇ ਹਨ। ਓਰੇਗਨ ਦੀ ਵਾਲੰਟੀਅਰ ਸੰਸਥਾ ਸਿੱਖ ਪ੍ਰਵਾਸੀਆਂ ਨੂੰ ਹਰ ਸੰਭਵ ਕਾਨੂੰਨੀ ਮਦਦ ਦੇ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments