ਅਸੀ ਨਿੱਜੀ ਆਜ਼ਾਦੀ ਨੂੰ ਦੇਣੀ ਪਹਿਲ , ਭਾਵੇਂ ਢਹਿ ਜਾਏ ਕਿਸੇ ਦਾ ਮਹਿਲ

0
149

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਕੈਂਪਸ ‘ਚ ਗਰਲਜ਼ ਹੋਸਟਲ ‘ਚ ਰਹਿਣ ਵਾਲੀਆਂ ਵਿਦਿਆਰਥਣਾਂ ਦੀ 24 ਘੰਟੇ ਐਂਟਰੀ ਦੀ ਛੋਟ ਦੇਣ ਦੀ ਮੰਗ ਸਬੰਧੀ ਦੇਰ ਰਾਤ ਫਿਰ ਹੰਗਾਮਾ ਹੋ ਗਿਆ। ਪੀ. ਯੂ. ਸਟੂਡੈਂਟ ਕਾਊਂਸਿਲ ਪ੍ਰਧਾਨ ਕੰਨੂਪ੍ਰਿਯਾ ਅਤੇ ਸਟੂਡੈਂਟ ਆਫ ਸੋਸਾਇਟੀ ਸਮਰਥਕ ਵਿਦਿਆਰਥਣਾਂ ਨੇ ਦੇਰ ਰਾਤ ਤੱਕ ਪੀ. ਯੂ. ਕੈਂਪਸ ‘ਚ ਜੰਮ ਕੇ ਹੰਗਾਮਾ ਕੀਤਾ। ਸੈਂਕੜਿਆਂ ਦੀ ਗਿਣਤੀ ‘ਚ ਵਿਦਿਆਰਥਣਾਂ ਨੇ ਪਹਿਲਾਂ ਗਰਲਜ਼ ਹੋਸਟਲ ਦੇ ਗੇਟ ਖੁੱਲ੍ਹਵਾਏ ਅਤੇ ਬਾਅਦ ‘ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵੀ. ਸੀ. ਰੈਜੀਡੈਂਸ ਸਾਹਮਣੇ ਖੂਬ ਨਾਅਰੇਬਾਜ਼ੀ ਕੀਤੀ। ਵਿਦਿਆਰਥਣਾਂ ਦਾ ਵਿਰੋਧ ਪ੍ਰਦਰਸ਼ਨ ਦੇਖਦੇ ਹੋਏ ਪੀ. ਯੂ. ਪ੍ਰਸ਼ਾਸਨ ਨੇ ਪਹਿਲਾਂ ਹੀ ਪੁਲਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਹੋਈ ਸੀ, ਫਿਰ ਵੀ ਵਿਦਿਆਰਥਣਾਂ ਨੇ ਦੇਰ ਰਾਤ ਤੱਕ ਜੰਮ ਕੇ ਹੰਗਾਮਾ ਕੀਤਾ।