ਅਰਬਾਜ਼ ਖ਼ਾਨ ਨੇ ਸ਼ੂਰਾ ਖ਼ਾਨ ਨਾਲ ਵਿਆਹ ਦੀ ਖ਼ਬਰ ਦੀ ਕੀਤੀ ਪੁਸ਼ਟੀ! ਪੈਪਸ ਦੇ ਸਵਾਲਾਂ ‘ਤੇ ਅਜਿਹੀ ਸੀ ਪ੍ਰਤੀਕਿਰਿਆ

arbaz and sura khan

ਮੁੰਬਈ : ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਇਕ ਵਾਰ ਫਿਰ ਵਿਆਹ ਦੇ ਬੰਧਨ ‘ਚ ਬੱਝਣ ਲਈ ਤਿਆਰ ਹਨ। ਮਲਾਇਕਾ ਅਰੋੜਾ ਤੋਂ ਤਲਾਕ ਲੈਣ ਤੋਂ ਬਾਅਦ ਅਦਾਕਾਰ ਕੁਝ ਸਮੇਂ ਲਈ ਜਾਰਜੀਆ ਐਂਡਰਿਆਨੀ ਨਾਲ ਰਿਲੇਸ਼ਨਸ਼ਿਪ ‘ਚ ਸੀ ਪਰ ਉਸ ਨਾਲ ਬ੍ਰੇਕਅੱਪ ਤੋਂ ਬਾਅਦ ਹੁਣ ਅਰਬਾਜ਼ ਕਿਸੇ ਹੋਰ ਨੂੰ ਆਪਣਾ ਜੀਵਨ ਸਾਥੀ ਬਣਾਉਣ ਜਾ ਰਹੇ ਹਨ।

ਹਾਲ ਹੀ ‘ਚ ਮੇਕਅੱਪ ਆਰਟਿਸਟ ਸ਼ੂਰਾ ਖ਼ਾਨ ਨਾਲ ਉਨ੍ਹਾਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਸੀ ਤੇ ਹੁਣ ਅਰਬਾਜ਼ ਖ਼ਾਨ ਨੇ ਵੀ ਇਕ ਇਵੈਂਟ ਦੌਰਾਨ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਪੈਪਸ ਦੇ ਸਵਾਲ ‘ਤੇ ਅਰਬਾਜ਼ ਦੀ ਪ੍ਰਤੀਕਿਰਿਆ
ਅਰਬਾਜ਼ ਖ਼ਾਨ ਨੇ ਮੁੰਬਈ ‘ਚ ਆਯੋਜਿਤ ‘ਉਮੰਗ 2023’ ਈਵੈਂਟ ‘ਚ ਰੈੱਡ ਕਾਰਪੇਟ ‘ਤੇ ਵਾਕ ਕਰਦਿਆਂ ਪਾਪਰਾਜ਼ੀ ਦੇ ਸਵਾਲਾਂ ‘ਤੇ ਜੋ ਪ੍ਰਤੀਕਿਰਿਆ ਦਿੱਤੀ, ਉਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਅਦਾਕਾਰ ਜਲਦ ਹੀ ਇਕ ਵਾਰ ਫਿਰ ਵਿਆਹ ਕਰਨ ਜਾ ਰਹੇ ਹਨ। ਇਵੈਂਟ ‘ਚ ਜਦੋਂ ਪਾਪਰਾਜ਼ੀ ਨੇ ਅਰਬਾਜ਼ ਖ਼ਾਨ ਨੂੰ ਪੁੱਛਿਆ ਕਿ ਸਰ ਵੈਨਿਊ ਕਿਥੇ ਹੈ? ਤਾਂ ਅਰਬਾਜ਼ ਨੇ ਫ਼ਿਲਮ ‘ਐਨੀਮਲ’ ਦੇ ਬੌਬੀ ਦਿਓਲ ਦੇ ਅੰਦਾਜ਼ ‘ਚ ਸਿਰਫ਼ ਮੂੰਹ ‘ਤੇ ਉਂਗਲ ਰੱਖੀ। ਜਿਵੇਂ ਹੀ ਉਸ ਨੇ ਅਜਿਹਾ ਕੀਤਾ, ਪੈਪਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਅਰਬਾਜ਼ ਖ਼ਾਨ ਨੇ ਲਗਾਈ ਖ਼ਬਰਾਂ ‘ਤੇ ਮੋਹਰ
ਅਰਬਾਜ਼ ਖ਼ਾਨ ਦਾ ਇਹ ਇਸ਼ਾਰਾ ਕਾਫ਼ੀ ਸੀ ਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸਿਰਫ਼ ਅਫਵਾਹਾਂ ਨਹੀਂ ਹਨ। ਇੰਨਾ ਹੀ ਨਹੀਂ, ਅਰਬਾਜ਼ ਖ਼ਾਨ ਲਗਾਤਾਰ ਬਲੱਸ਼ ਕਰ ਰਹੇ ਸਨ ਤੇ ਜਦੋਂ ਪਾਪਰਾਜ਼ੀ ਨੇ ਉਨ੍ਹਾਂ ਦੇ ਵਿਆਹ ਲਈ ਸ਼ੁਭਕਾਮਨਾਵਾਂ ਦਿੱਤੀਆਂ ਤਾਂ ਅਰਬਾਜ਼ ਖ਼ਾਨ ਨੇ ‘ਥੈਂਕ ਯੂ’ ਕਹਿ ਕੇ ਜਵਾਬ ਦਿੱਤਾ। ਜਦੋਂ ਅਰਬਾਜ਼ ਖ਼ਾਨ ਨੂੰ ਵਿਆਹ ਦੀ ਤਾਰੀਖ਼ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਰਹੇ ਤੇ ਥੋੜ੍ਹਾ ਮਜ਼ਾਕ ਕਰਦਿਆਂ ਉਥੋਂ ਚਲੇ ਗਏ। ਹੁਣ ਦੇਖਣਾ ਇਹ ਹੈ ਕਿ ਅਰਬਾਜ਼ ਦੇ ਵਿਆਹ ਦੀਆਂ ਤਸਵੀਰਾਂ ਕਦੋਂ ਸਾਹਮਣੇ ਆਉਣਗੀਆਂ।

Leave a Reply

Your email address will not be published. Required fields are marked *