spot_img
HomeENTERTAINMENTਅਮੀਰ ਖਾਨ ਦੀ ਬੇਬੇ ਦਾ ਸੁਰਮਾ ਬਣਿਆ ਠੱਗ ਆਫ਼ ਹਿੰਦੋਸਤਾਨ ਦਾ ਖੁਰਮਾ

ਅਮੀਰ ਖਾਨ ਦੀ ਬੇਬੇ ਦਾ ਸੁਰਮਾ ਬਣਿਆ ਠੱਗ ਆਫ਼ ਹਿੰਦੋਸਤਾਨ ਦਾ ਖੁਰਮਾ

ਮੁੰਬਈ — ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨੀ ‘ਚ ਪਾਉਣ ਲਈ ਤਿਆਰ ਹਨ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ ਅਤੇ ਪੋਸਟਰਜ਼ ‘ਚ ਆਮਿਰ ਖਾਨ ਨੇ ਆਪਣੇ ਫਿਰੰਗੀ ਲੁੱਕ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਆਮਿਰ ਆਪਣੇ ਇਸ ਲੁੱਕ ‘ਚ ਵਿਸ਼ੇਸ਼ ਤੌਰ ‘ਤੇ ਸੁਰਮਾ ਲਗਾਉਂਦੇ ਨਜ਼ਰ ਆਏ ਪਰ ਕੀ ਤੁਸੀਂ ਜਾਣਦੇ ਹੋ ਕਿ ਆਮਿਰ ਲਈ ਇਹ ਸੁਰਮਾ ਬੇਹੱਦ ਖਾਸ ਹੈ! ਫਿਲਮ ‘ਚ ਆਮਿਰ ਦੀਆਂ ਅੱਖਾਂ ‘ਚ ਸੁਰਮਾ ਉਨ੍ਹਾਂ ਦੇ ਲੁੱਕ ਦਾ ਹੀ ਇਕ ਹਿੱਸਾ ਹੈ ਅਤੇ ਸਭ ਤੋਂ ਮਹੱਤਵਪੂਰਨ, ਆਮਿਰ ਨੂੰ ਇਹ ਸੁਰਮਾ ਉਨ੍ਹਾਂ ਦੀ ਮਾਂ ਨੇ ਭੇਟ ਦੇ ਤੌਰ ‘ਤੇ ਦਿੱਤਾ ਸੀ, ਜਿਸ ਨੂੰ ਉਹ ਪੂਰੀ ਫਿਲਮ ‘ਚ ਲਗਾਏ ਹੋਏ ਦਿਖਾਈ ਦੇਣਗੇ। ‘ਠਗਸ ਆਫ ਹਿੰਦੁਸਤਾਨ’ ਦੀ ਕਹਾਣੀ 1795 ਦੀ ਹੈ, ਜਦੋਂ ਈਸਟ ਇੰਡੀਆ ਕੰਪਨੀ ਭਾਰਤ ‘ਚ ਵਪਾਰ ਕਰਨ ਆਈ ਸੀ ਪਰ ਹੌਲੀ-ਹੌਲੀ ਰਾਜ ਕਰਨ ਲੱਗੀ । ਫਿਲਮ ‘ਚ ਅਮਿਤਾਭ ਬੱਚਨ ‘ਖੁਦਾਬਖਸ਼’ ਦੀ ਭੂਮਿਕਾ ਨਿਭਾ ਰਹੇ ਹਨ ਜਦਕਿ ਆਮਿਰ ਖਾਨ ‘ਫਿਰੰਗੀ’ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments