ਅਮਰੀਕੀ ਮਾਇਆ ਦਾ ਖੇਲ, ਅਖੇ ਨਹੀਂ ਵਿਕਣ ਦੇਣਾ ਇਰਾਨੀ ਤੇਲ

0
124

1979 ਵਿੱਚ ਇਰਾਨੀ ਤੇਲ ਤੇ ਖੁੱਸੀ ਸਰਦਾਰੀ ਨੇ ਪੱਛਮ ਨੂੰ ਹੁਣ ਤੱਕ ਤਰਲੋ ਮੱਛੀ ਕੀਤਾ ਹੋਇਆ। ਇਰਾਨ ਨੂੰ ਗੋਡਿਆਂ ਭਾਰ ਲਿਆਓੁਣ ਲਈ ਅਮਰੀਕਾ ਵੱਲੋਂ ਫਿਰ ਤੋਂ ਆਰਥਿਕ ਪਾਬੰਦੀਆਂ ਲਾਈਆਂ ਗਈਆਂ ਹਨ। ਜਿਸ ਤਹਿਤ ਜੋ ਵੀ ਮੁਲਕ ਇਰਾਨ ਨਾਲ ਪਾਬੰਦੀਸ਼ੁਦਾ ਚੀਜਾਂ ਦੀ ਤਜਾਰਤ ਕਰੇਗਾ ਉਸ ਤੇ ਵੀ ਅਮਰੀਕਾ ਵੱਲੋਂ ਕਾਰਵਾਈ ਕੀਤੀ ਜਾਵੇਗੀ। (ਪੰਜਾਬ ਦੇ ਕਿਸਾਨਾਂ ਨੂੰ ਬਾਸਮਤੀ ਨਾ ਲਾਉਣ ਦੀ ਸਲਾਹ ਹੈ ।)
ਅਮਰੀਕਾ ਨੇ ਇਰਾਨ ਨੂੰ ਧਮਕਾਉਣ ਲਈ ਇਕ ਸਮੁੰਦਰੀ ਬੇੜੇ ਨੇ ਵੀ ਖਾੜੀ ਵੱਲ ਚਾਲੇ ਪਾਏ ਹੋਏ ਨੇ।
ਵੈਸੇ ਤਾਂ ਤੇਲ ਦੀ ਸਿਆਸਤ ਨੂੰ ਸਮਝਣਾ ਅੌਖਾ ਕੰਮ ਹੈ ਪਰ ਇਕ ਗੱਲ ਸਾਫ਼ ਹੈ ਭਾਰਤ, ਚੀਨ, ਜਪਾਨ ਅਤੇ ਕੋਰੀਆ ਵਰਗੇ ਮੁਲਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਜ਼ਰੂਰ ਹੋਇਆ ਹੈ ਕਿਉਂਕਿ ਇਨਾਂ ਦੇਸਾਂ ਵਿਚ ਤੇਲ ਦਾ ਵੱਡਾ ਹਿੱਸਾ ਇਰਾਨ ਤੋਂ ਹੀ ਆਉਂਦਾ ਹੈ। ਇਨਾਂ ਪਾਬੰਦੀਆਂ ਨਾਲ ਅਮਰੀਕਾ ਦੋਹਰੀ ਮਾਰ ਮਾਰ ਰਿਹਾ ਹੈ ਇਕ ਪਾਸੇ ਉਸ ਨੇ ਕੱਚੇ ਤੇਲ ਦੀ ਪ੍ਰੋਡਕਸ਼ਨ ਵਧਾਕੇ ਇਰਾਨ ਨਾਲ਼ੋਂ ਟੁੱਟੇ ਗਾਹਕ ਅਪਣੇ ਨਾਲ ਜੋੜਣ ਦੀ ਕੋਸ਼ਸ਼ ਕੀਤੀ ਹੈ ਅਤੇ ਦੂਜੇ ਪਾਸੇ ਜੇ ਚੀਨ ਇਰਾਨ ਤੋਂ ਤੇਲ ਲੈਣਾ ਬੰਦ ਕਰਦਾ ਹੈ ਤਾਂ ਉਸ ਦਾ ਅਰਥਚਾਰਾ ਪ੍ਰਭਾਵਿਤ ਹੁੰਦਾ ਹੈ ।
ਇਹ ਹੱਲ ਜਿਕਰਯੋਗ ਹੈ ਕਿ ਹੁਣ ਅਤੇ ਭਵਿਖ ਵਿਚ ਬਾਲਣ ਦੀਆਂ ਜ਼ਰੂਰਤਾਂ ਲਈ ਇਰਾਨ ਚੀਨ ਲਈ ਇਕ ਅਹਿਮ ਥਾਂ ਰੱਖਦਾ ਹੈ। ਅਸਟਰੇਲੀਆ ਵਰਗੇ ਮੁਲਕ ਵਿਚ ਤੇਲ ਦੇ ਭਾਅ ਅਸਮਾਨੀ ਚੜਣ ਦੇ ਆਸਾਰ ਹਨ ਕਿਉਂਕਿ ਅਸਟਰੇਲੀਆ ਦਾ ਬਹੁਤਾ ਤੇਲ ਚੀਨ ਅਤੇ ਸਿੰਘਾਪੁਰ ਰਾਹੀਂ ਹੀ ਆਉਂਦਾ ਹੈ।