ਅਫਗਾਨਿਸਤਾਨੋਂ ਆਏ ਸਿੱਖਾਂ ਨੇ ਜਥੇਦਾਰ ਤੋਂ ਕੀਤੀ ਭਾਰਤੀ ਨਾਗਰਿਕਤਾ ਦਿਵਾਉਣ ਦੀ ਮੰਗ

0
550

ਅੰਮ੍ਰਿਤਸਰ: ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਾਲ ਤੋਂ ਆਏ ਕਈ ਲੋਕ ਬਹੁਤ ਲੰਮੇ ਸਮੇਂ ਤੋਂ ਭਾਰਤ ਰਹਿੰਦੇ ਹਨ, ਪਰ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਅਜੇ ਤੱਕ ਨਹੀਂ ਮਿਲ ਸਕੀ। ਪਿਛਲੇ 30 ਸਾਲ ਤੋਂ ਅਫਗਾਨਿਸਤਾਨ ਛੱਡ ਕੇ ਭਾਰਤ ਆਏ ਸ਼ਰਾਨਾਰਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲ ਕੇ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ। ਮੰਗ ਪੱਤਰ ‘ਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਫਗਾਨ ਨਾਗਰਿਕਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਜਾਵੇ।

ਅਫਗਾਨੀ ਨਾਗਰਿਕ ਸੁਰਵੀਰ ਸਿੰਘ ਨੇ ਕਿਹਾ ਹੈ ਕਿ 30 ਸਾਲ ਪਹਿਲਾਂ ਕਟੜਪੰਥੀਆ ਤੋਂ ਤੰਗ ਆ ਕੇ ਭਾਰਤ ‘ਚ ਸ਼ਰਨਾਰਥੀ ਬਣ ਕੇ ਆਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਰਹਿਣ ਨੂੰ ਥਾਂ ਟਿਕਾਣਾ ਤਾਂ ਮਿਲ ਗਿਆ ਹੈ ਪਰ ਪੱਕੀ ਨਾਗਰਕਿਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਕਾਰ ਵੀ ਇੱਥੇ ਹੀ ਹਨ ਤੇ ਹੁਣ ਉਨ੍ਹਾਂ ਦੇ ਬੱਚੇ ਵੀ ਇੱਥੇ ਹੀ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਰਤ ‘ਚ ਹੀ ਰਹਿਣਾ ਚਾਹੁੰਦੇ ਹਨ। ਪੱਕੀ ਨਾਗਰਿਕਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਸਾਲ ਵੀਜ਼ਾ ਰਿਨਿਊ ਕਰਵਾਉਣਾ ਪੈਂਦਾ ਹੈ। ਪੱਕੀ ਨਾਗਰਿਕਤਾ ਨਾ ਹੋਣ ਕਾਰਨ ਬਹੁਤ ਤਰ੍ਹਾਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਹੁਣ ਭਾਰਤ ਨੇ ਵਿਦੇਸ਼ ‘ਚ ਰਹਿੰਦੇ ਘੱਟ ਗਿਣਤੀ ਲੋਕਾਂ ਨੂੰ ਭਾਰਤ ਦੀ ਸਥਾਈ ਨਾਗਰਿਕਤਾ ਦੇਣ ਦਾ ਬਿੱਲ ਪਾਸ ਕਰ ਦਿਤਾ ਹੈ ਜਿਸ ਕਾਰਨ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਭਾਰਤ ਸਰਕਾਰ ਅੱਗੇ ਸਥਾਈ ਨਾਗਰਿਕਤਾ ਦਾ ਮੁੱਦਾ ਚੁੱਕਿਆ ਹੈ।

Google search engine

LEAVE A REPLY

Please enter your comment!
Please enter your name here