ਅਕਸ਼ੈ ਦੀ ”ਕੇਸਰੀ” ਨੇ 2 ਦਿਨਾਂ ”ਚ ਤੋੜੇ 2019 ਦੇ ਇਹ ਰਿਕਾਰਡ

0
155

ਨਵੀਂ ਦਿੱਲੀ— ‘ਗੋਲਡ’ ਤੇ ‘2.0’ ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਇਸ ਵਾਰ ‘ਵਾਰ ਡਰਾਮਾ’ ਫਿਲਮ ਲੈ ਕੇ ਹਾਜ਼ਰ ਹਨ। ਫਿਲਮ ‘ਕੇਸਰੀ’ ਹੋਲੀ ਵਾਲੇ ਦਿਨ ਰਿਲੀਜ਼ ਹੋ ਗਈ ਸੀ। ‘ਕੇਸਰੀ’ ਨੇ ਸ਼ਾਨਦਾਰ ਓਪਨਿੰਗ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਫਿਲਮ ‘ਕੇਸਰੀ’ ਨੇ 21.50 ਕਰੋੜ ਦੀ ਕਮਾਈ ਕਰਦੇ ਹੋਏ ਪਹਿਲੇ ਦਿਨ ਹੀ ਹੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਤਰਣ ਆਦਰਸ਼ ਮੁਤਾਬਕ, ਫਿਲਮ ਨੇ ਦੂਜੇ ਦਿਨ 16.50 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਕੁਲ 37.76 ਕਰੋੜ ਰੁਪਏ ਕਮਾਏ ਹਨ।
ਦੱਸ ਦਈਏ ਕਿ ‘ਕੇਸਰੀ’ ਨੂੰ ਦੁਨੀਆ ਭਰ ‘ਚ 42 ਸਕ੍ਰੀਨਸ ‘ਤੇ ਰਿਲੀਜ਼ ਕੀਤਾ ਗਿਆ ਹੈ। ਭਾਰਤ ‘ਚ ‘ਕੇਸਰੀ’ ਨੂੰ 3600 ਸਕ੍ਰੀਨ ਮਿਲੇ ਹਨ। ਫਿਲਮ ‘ਚ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੇ ਓਪਜ਼ਿਟ ਹੈ। ਅਜਿਹੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਫਿਲਮ ਸ਼ਾਇਦ ਪਹਿਲੇ ਹਫਤੇ ਹੀ 100 ਕਰੋੜ ਕਲੱਬ ‘ਚ ਸ਼ਾਮਲ ਹੋ ਜਾਵੇਗੀ।
2019 ‘ਚ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ
ਪਹਿਲੇ ਦਿਨ ਕਮਾਈ ਦੇ ਮਾਮਲੇ ‘ਚ ‘ਕੇਸਰੀ’ ਨੇ ਇਸ ਸਾਲ ‘ਗਲੀ ਬੁਆਏ’ (19.40), ‘ਟੋਟਲ ਧਮਾਲ’ (16.50 ਕਰੋੜ), ‘ਕੈਪਟਨ ਮਾਰਵਲ’ (13.01) ਨੂੰ ਪਿੱਛੇ ਛੱਡ ਦਿੱਤਾ ਹੈ। ਪਹਿਲੇ ਦਿਨ 10 ਕਰੋੜ ਤੋਂ ਜ਼ਿਆਦਾ ਕਮਾਈ ਕਰਨ ਵਾਲੀ ‘ਕੇਸਰੀ’ ਸਾਲ ਦੀ ਚੌਥੀ ਫਿਲਮ ਹੈ।