WhatsApp ਹੱਥ ਨਾਲ ਤੇ ਪਹਿਲਾ ਹੀ ਨੀ ਸੀ ਮਾਣ ,ਹੁਣ ਮੂੰਹ ਨਾਲ ਵੀ ਚੱਲਣ ਲੱਗ ਪਇਆ।

0
122

ਨਵੀ ਦਿਲੀ–ਵਟਸਐਪ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਐਡ ਕਰ ਰਿਹਾ ਹੈ। ਹਾਲ ਹੀ ’ਚ ਸਿੰਗਲ ਸਟਿਕਰ ਡਾਊਨਲੋਡ ਅਪਡੇਟ ਤੋਂ ਬਾਅਦ ਕੰਪਨੀ ਨੇ ਨਵਾਂ ਫੀਚਰ ਪੇਸ਼ ਕੀਤਾ ਹੈ। ਵਟਸਐਪ ਨੇ ਐਪ ’ਚ ਨਵਾਂ ਆਥੰਟੀਕੇਸ਼ਨ ਫੀਚਰ (Unlock) ਰੋਲ ਆਊਟ ਕਰ ਦਿੱਤਾ ਹੈ, ਜਿਸ ਨਾਲ ਤੁਹਾਡੀ ਚੈਟ ਹੋਰ ਸੁਰੱਖਿਅਤ ਹੋ ਜਾਵੇਗੀ।
ਇਸ ਨਵੇਂ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਵਟਸਐਪ ਤੁਹਾਡਾ ਚਿਹਰਾ ਦੇਖ ਕੇ ਜਾਂ ਫਿੰਗਰਪ੍ਰਿੰਟ ਨਾਲ ਹੀ ਓਪਨ ਹੋਵੇਗਾ। WABetaInfo ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਅਪਡੇਟ ਨੂੰ ਬੀਟਾ 2.19.20.19 ਲਈ ਉਪਲੱਬਧ ਕਰਵਾਇਆ ਹੈ। ਦੱਸ ਦੇਈਏ ਕਿ ਫਿਲਹਾਲ ਇਹ ਨਵਾਂ ਅਨਲਾਕ ਫੀਚਰ ਸਿਰਫ iOS ਯੂਜ਼ਰਜ਼ ਲਈ ਉਪਲੱਬਧ ਹੋਇਆ ਹੈ, ਜਿਸ ਨਾਲ ਆਈਫੋਨ ਯੂਜ਼ਰਜ਼ ਦੇ ਵਟਸਐਪ ’ਚ ਫਿੰਗਰਪ੍ਰਿੰਟ ਲੋਕ ਐਡ ਹੋ ਜਾਵੇਗਾ। ਯਾਨੀ ਆਈਫੋਨ ਯੂਜ਼ਰਜ਼ ਆਪਣੇ ਵਟਸਐਪ ਨੂੰ ਉਂਗਲੀ ਦੇ ਨਿਸ਼ਾਨ ਨਾਲ ਖੋਲ੍ਹ ਸਕਣਗੇ।
ਇੰਝ ਕਰੋ ਇਸਤੇਮਾਲ
ਇਸ ਲਈ ਸਭ ਤੋਂ ਪਹਿਲਾਂ ਆਈ.ਓ.ਐੱਸ. ਯੂਜ਼ਰਜ਼ ਨੂੰ ਵਟਸਐਪ ਦੇ 2.19.20 ਵਰਜਨ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਸੈਟਿੰਗਸ ’ਚ ਜਾ ਕੇ ਅਕਾਊਂਟ ’ਤੇ ਜਾਣਾ ਹੋਵੇਗਾ। ਹੁਣ ਪ੍ਰਾਈਵੇਸੀ ’ਤੇ ਟੈਪ ਕਰਕੇ ਸਕਰੀਨ ਲੋਕ ਨੂੰ ਆਨ ਕਰਨਾ ਹੋਵੇਗਾ। ਧਿਆਨ ਰਹੇ ਕਿ ਆਈਫੋਨ ਐਕਸ ਜਾਂ ਇਸ ਤੋਂ ਉਪਰ ਦੇ ਫੋਨਜ਼ ਨੂੰ ਫੇਸ ਆਈ.ਡੀ. ਦੀ ਸੁਵਿਧਾ ਮਿਲੇਗਾ। ਉਥੇ ਹੀ ਇਸ ਤੋਂ ਹੇਠਾਂ ਦੇ ਆਈਫੋਨ ਨੂੰ ਟੱਚ ਆਈ.ਡੀ. ਜਾਂ ਪਾਸਕੋਡ ਉਪਲੱਬਧ ਕਰਵਾਇਆ ਜਾਵੇਗਾ। ਹਾਲਾਂਕਿ, ਯੂਜ਼ਰਜ਼ ਪਹਿਲਾਂ ਦੀ ਤਰ੍ਹਾਂ ਹੀ ਲੋਕ ਸਕਰੀਨ ਨੋਟੀਫਿਕੇਸ਼ਨ ਤੋਂ ਮੈਸੇਜ ਦਾ ਰਿਪਲਾਈ ਕਰ ਸਕਣਗੇ। ਨਾਲ ਹੀ ਬਿਨਾਂ ਕਿਸੇ ਆਥੰਟੀਕੇਸ਼ਨ ਦੇ ਹੀ ਵਟਸਐਪ ਕਾਲਸ ਦਾ ਰਿਪਲਾਈ ਵੀ ਦੇ ਸਕਣਗੇ।