Full stop to cyber bullying ਮੁਹਿੰਮ ਲਈ ਕੰਮ ਕਰੇਗੀ ਸੁਨਾਕਸ਼ੀ ਸਿਨਹਾ

0
13

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਮੁੰਬਈ ਪੁਲਿਸ ਨਾਲ ਮਿਲ ਕੇ ਆਨਲਾਈਨ ਅਸ਼ਲੀਲ ਮੈਸੇਜ ਭੇਜਣ, ਬਲਾਤਕਾਰ ਕਰਨ ਵਾਲਿਆਂ ਤੇ ਬਦਸਲੂਕੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੰਮ ਕਰੇਗੀ। ਸੋਨਾਕਸ਼ੀ ਸਾਈਬਰ ਬੁਲਿੰਗ ਨੂੰ ਰੋਕਣ ਲਈ ਮੁੰਬਈ ਪੁਲਿਸ ਦੇ ਮੁਹਿੰਮ ਹੈਸ਼ਟੈਗ ‘full stop to cyber bullying’ ਮੁਹਿੰਮ ਨਾਲ ਜੁੜੀ ਹੈ। ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨੇ ਸੋਸ਼ਲ ਮੀਡੀਆ ਤੇ ਇੰਟਰਨੈੱਟ ‘ਤੇ ਸਾਈਬਰ ਬੁਲਿੰਗ ਖ਼ਿਲਾਫ਼ ਕੰਪੇਨ ਸ਼ੁਰੂ ਕੀਤੀ ਹੈ।

ਸੋਨਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, “ਸਾਈਬਰ ਬੁਲਿੰਗ ਨੂੰ ਰੋਕਣਾ ਮਿਸ਼ਨ ਜੋਸ਼ ਦੀ ਇੱਕ ਪਹਿਲ ਹੈ ਤੇ ਮੈਂ ਇਸ ਨਾਲ ਮਹਾਰਾਸ਼ਟਰ ਪੁਲਿਸ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਪ੍ਰਤਾਪ ਦਿਵਾਕਰ ਨਾਲ ਕੰਮ ਕਰਾਂਗੀ। ਸਦਾ ਉਦੇਸ਼ ਜਾਗਰੂਕਤਾ ਫੈਲਾਉਣਾ ਤੇ ਲੋਕਾਂ ਨੂੰ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ‘ਤੇ ਆਨਲਾਈਨ ਬੁਲਿੰਗ ਤੇ ਟ੍ਰੋਲਿੰਗ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।”