ਵਾਸ਼ਿੰਗਟਨ – ਅਮਰੀਕਾ ‘ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 4 ਸਾਲ ਦੌਰਾਨ 20 ਹਜ਼ਾਰ ਭਾਰਤੀਆਂ ਨੇ ਅਮਰੀਕਾ ‘ਚ ਸਿਆਸੀ ਸ਼ਰਨ ਮੰਗੀ। ਅਮਰੀਕੀ ਹੋਮਲੈਂਡ ਸਕਿ hoਓਰਿਟੀ ਮੰਤਰਾਲਾ ਨੇ ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ। ਉਕਤ ਐਸੋਸੀਏਸ਼ਨ ਪੰਜਾਬ ਤੋਂ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਕੰਮ ਕਰਦੀ ਹੈ। ਇਸ ਮੁਤਾਬਕ 2014 ‘ਚ 2306 ਵਿਅਕਤੀਆਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ‘ਚ 146 ਔਰਤਾਂ ਸਨ। 2015 ‘ਚ ਇਹ ਗਿਣਤੀ ਵਧ ਕੇ 2971 ਹੋ ਗਈ ਪਰ ਔਰਤਾਂ ਦੀ ਗਿਣਤੀ ਘੱਟ ਕੇ 96 ਰਹਿ ਗਈ। 2016 ‘ਚ 123 ਔਰਤਾਂ ਸਮੇਤ 4088 ਅਤੇ 2017 ‘ਚ 187 ਔਰਤਾਂ ਸਮੇਤ 3656 ਲੋਕਾਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ। ਅਮਰੀਕਾ ‘ਚ ਹਰ ਸਾਲ ਹਜ਼ਾਰਾਂ ਭਾਰਤੀ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੰਮ ‘ਚ ਸ਼ਾਮਲ ਏਜੰਟਾਂ ਨੂੰ ਉਹ ਕਥਿਤ ਤੌਰ ‘ਤੇ 25 ਤੋਂ 30 ਲੱਖ ਰੁਪਏ ਪ੍ਰਤੀ ਵਿਅਕਤੀ ਤੱਕ ਦਿੰਦੇ ਹਨ।
Related Posts
ਨੂੰਹ ਤਾਂ ਪਹਿਲਾਂ ਹੀ ਮਾਣ ਨਹੀਂ ਸੀ ਹੁਣ ਤਾਂ ਸੁੱਖ ਨਾਲ ਗੋਦੀ ਮੁੰਡਾ !
ਨਵੀਂ ਦਿੱਲ : ਜਦੋਂ ਦਾ ਜੀਉ ਵਾਲਿਆਂ ਨੇ ਸਿਮ ਮੁਫਤ ਤੇ ਨੈੱਟ ਸਸਤਾ ਕੀਤਾ, ਪਿੰਡ ਦੇ ਦਸੌਂਧਾ ਸਿੰਘ ਵਰਗੇ ਜਿਹੜੇ…
ਅਮਰੀਕਾ ”ਚ ਇਕ ਅਪਰਾਧੀ ਨੇ ਜ਼ਹਿਰ ਬਦਲੇ ਮੰਗੀ ”ਮੌਤ ਦੀ ਕੁਰਸੀ”
ਨਿਊਯਾਰਕ— ਅਮਰੀਕਾ ਦੇ ਸਾਰੇ ਸੂਬਿਆਂ ‘ਚ ਮੌਤ ਦੀ ਸਜ਼ਾ ਦੇਣ ਲਈ ਮੁੱਖ ਤੌਰ ‘ਤੇ ਜ਼ਹਿਰ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ…
ਕਿਸਾਨਾਂ ਨੂੰ ਮਹਿੰਗੇ ਭਾਅ ’ਤੇ ਬੀਜ ਵੇਚਣ ਵਾਲਿਆਂ ਖ਼ਿਲਾਫ਼ ਸੀਡ ਐਕਟ ਤਹਿਤ ਹੋਵੇਗੀ ਕਾਰਵਾਈ: ਮੁੱਖ ਖੇਤੀਬਾੜੀ ਅਫਸਰ
ਬਰਨਾਲਾ, ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ…