ਅੰਜੁਮ ਨੇ ਦਿਲ ਕੀਤਾ ਰਾਜ਼ੀ, ਨਿਸ਼ਾਨੇਬਾਜ਼ੀ ਚ ਮਾਰੀ ਬਾਜ਼ੀ

0
126

ਨਵੀਂ ਦਿੱਲੀ— ਭਾਰਤ ਦੀ ਨੰਬਰ ਇਕ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਕੇਰਲ ਦੇ ਤ੍ਰਿਵੇਂਦ੍ਰਮ ਵਿਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਐਤਵਾਰ ਨੂੰ ਆਪਣਾ ਖਿਤਾਬ ਬਰਕਰਾਰ ਰੱਖਿਆ।ਪੰਜਾਬ ਦੀ ਅੰਜੁਮ ਨੇ ਫਾਈਨਲ ਵਿਚ 458.6 ਦਾ ਸਕੋਰ ਕਰ ਕੇ ਖਿਤਾਬ ਜਿੱਤਿਆ ਜਦਕਿ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਥ ਨੇ 457.7 ਅੰਕਾਂ ਨਾਲ ਚਾਂਦੀ ਤੇ ਮੱਧ ਪ੍ਰਦੇਸ਼ ਦੀ ਸੁਨਿਧੀ ਚੌਹਾਨ ਨੇ 443.0 ਦੇ ਸਕੋਰ ਨਾਲ ਕਾਂਸੀ ਤਮਗਾ ਹਾਸਲ ਕੀਤਾ।