ਨਵੀਂ ਦਿੱਲੀ — ਡੇਨ ਨੈੱਟਵਰਕ ਅਤੇ ਹੈਥਵੇ ਕੇਬਲ ਐਂਡ ਡਾਟਾ ਕਾਮ ਲਿਮਟਿਡ ‘ਚ 25 ਫੀਸਦੀ ਹਿੱਸੇਦਾਰੀ ਦੀ ਪ੍ਰਸਤਾਵਿਤ ਐਕਵਾਇਰਿੰਗ ਤੋਂ ਬਾਅਦ ਰਿਲਾਇੰਸ ਜੀਓ 2 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ ਕੇਬਲ ਐਂਡ ਫਾਈਬਰ ਟੂ ਦ ਹੋਮ (FTTH) ਬ੍ਰਾਂਡ ਬੈਂਡ ਦੇ ਖੇਤਰ ਵਿਚ ਜੀਓ ਵੀ ਭਾਰਤੀ ਏਅਰਟੈੱਲ ਅਤੇ ਸਿਟੀ ਕੇਬਲ ਵਿਚ ਮਹੱਤਵਪੂਰਨ ਵਾਧਾ ਮਿਲੇਗਾ। ਇਸ ਦੇ ਨਾਲ ਹੀ ਜਿਓ ਸੁਭਾਸ਼ ਚੰਦਰ ਦੀ ਸਿਟੀ ਕੇਬਲ ਨਾਲ ਵੀ ਸਿੱਧੀ ਲੜਾਈ ਦਾ ਨਵਾਂ ਮੋਰਚਾ ਖੋਲ੍ਹ ਰਹੀ ਹੈ। ਡੇਨ ਨੈੱਟਵਰਕਸ ਅਤੇ ਹੈਥਵੇ ਕੇਬਲ ਐਂਡ ਡਾਟਾਕਾਮ ਲਿਮਟਿਡ ਦੇ ਨਾਲ ਜੀਓ ਦੀ 8.7 ਕਰੋੜ ਉਪਭੋਗਤਾਵਾਂ ਵਾਲੇ ਬਜ਼ਾਰ ‘ਚ 23 ਫੀਸਦੀ ਤੋਂ ਵਧ ਹਿੱਸੇਦਾਰੀ ਹੋ ਜਾਵੇਗੀ। ਦੂਜੇ ਵੱਡੇ ਕੇਬਲ ਆਪਰੇਟਰ ਸਿਟੀ ਕੇਬਲ ਕੋਲ 13.4 ਫੀਸਦੀ ਬਜ਼ਾਰ ਹਿੱਸੇਦਾਰੀ ਹੈ। ਕੰਪਨੀ ਦੇ ਦੇਸ਼ ਭਰ ‘ਚ 580 ਸਥਾਨਾਂ ‘ਤੇ 1.17 ਕਰੋੜ ਉਪਭੋਗਤਾ ਹਨ। ਪਰ ਉਹ ਹੁਣ ਤੱਕ ਸਿਰਫ 250,000 ਬ੍ਰਾਂਡਬੈਂਡ ਗਾਹਕਾਂ ਨੂੰ ਜੋੜਣ ‘ਚ ਕਾਮਯਾਬ ਹੋ ਸਕੀ ਹੈ। ਇਹ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ ਜੀਓ ਕੰਟੈਂਟ ਅਤੇ ਬ੍ਰਾਡਕਾਸਟਿੰਗ, ਓਵਰ ਦਾ ਟਾਪ ਪਲੇਟਫਾਰਮ ਵਿਚ ਵੀ ਆਪਣਾ ਵਿਸਥਾਰ ਕਰ ਰਹੀ ਹੈ। ਜੀਓ ਦੀ ਵਾਏਕਾਮ 18 ‘ਚ ਵੱਡੀ ਹਿੱਸੇਦਾਰੀ ਹੈ।
Related Posts
ਸੁਖਬੀਰ ਦੇ ਡੋਪ ਟੈਸਟ ਲਈ ਜ਼ੀਰਾ ਨੇ ਸੱਦੀ ਡਾਕਟਰਾਂ ਦੀ ਟੀਮ
ਜ਼ੀਰਾ: ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡੋਪ ਟੈਸਟ…
ਅਮ੍ਰਿਤਾ ਪ੍ਰੀਤਮ ਕਿ ਰੂਪਨ ਬਜਾਜ: ਮਰਦਸ਼ਾਹੀ ਖਿਲਾਫ ਕੌਣ ਲੜੀ ?
ਪੱਛਮੀ ਸੱਭਿਅਤਾ ਵਿੱਚ ਦਿਹਾੜੇ ਮਨਾਉਣ ਦਾ ਰਿਵਾਜ ਹੈ। ਅੱਜ ਉਹ ਜਨਾਨੀ ਦਿਹਾੜਾ ਮਨਾ ਰਹੇ ਨੇ। ਪਹਿਲੀ ਗੱਲ ਤਾਂ ਇਹ ਹੈ…
ਯੂਪੀ ਵਿੱਚ ਤੇਜ਼ ਮੀਂਹ ਕਾਰਨ 25 ਮੌਤਾਂ
ਲਖਨਊ : ਕਰੋਨਾਵਾਇਰਸ ਦੀ ਮਾਰ ਝੱਲ ਰਹੇ ਦੇਸ਼ ਉਪਰ ਹੁਣ ਕੁਦਰਤ ਵੀ ਕਹਿਰਵਾਨ ਹੋਇਆ ਪਿਆ ਹੈ। ਉਤਰ ਪ੍ਰਦੇਸ਼ ਵਿੱਚ ਬੀਤੇ…