ਸੜਕ ਹਾਦਸੇ ਵਿੱਚ ਪੰਜਾਹ ਸਾਲਾ ਵਿਅਕਤੀ ਦੀ ਮੌਤ

0
122

ਜੀਰਕਪੁਰ : ਜੀਰਕਪੁਰ ਮੁੱਖ ਬਜਾਰ ਵਿੱਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਇੱਕ ਕਰੀਬ ਪੰਜਾਹ ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਹਾਸਲ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਉਰਫ ਭੰਡਾਰੀ ਪੁੱਤਰ ਲੱਲੂ ਵਾਸੀ ਝੂੱਗੀਆਂ ਨੇੜੇ ਯਾਦਵਿੰਦਰਾ ਕਾਲੋਨੀ ਜੀਰਕਪੁਰ ਜੀਰਕਪੁਰ ਅਪਣੇ ਘਰ ਤੋਂ ਸਾਈਕਲ ਤੇ ਸਵਾਰ ਹੋ ਕੇ ਬਜਾਰ ਵਿੱਚ ਦੁੱਧ ਲੈਣ ਲਈ ਆਇਆ ਸੀ।ਇਸ ਦੌਰਾਨ ਉਸ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਜਖਮੀ ਹਾਲਤ ਵਿੱਚ ਜੀਰਕਪੁਰ ਫਲਾਈ ਓਵਰ ਥੱਲੇ ਅਰਾਮ ਕਰਨ ਲੱਗ ਪਿਆ ਪਰ ਹਾਲਤ ਜਿਆਦਾਂ ਖਰਾਬ ਹੋਣ ਕਾਰਨ ਉਸ ਦੀ ਇੱਥੇ ਹੀ ਮੌਤ ਹੋ ਗਈ। ਅੱਜ ਪੁਲਿਸ ਨੇ ਉਸ ਦੀ ਲਾਸ਼ ਨੂੰ ਅਣਪਛਾਤਾ ਕਰਾਰ ਦੇ ਕੇ ਪਛਾਣ ਲਈ ਡੇਰਾਬਸੀ ਸਿਵਲ ਹਸਪਤਾਲ ਰਖਵਾਇਆ ਸੀ ਪਰ ਉਸ ਦੇ ਵਾਰਸਾਂ ਵਲੋਂ ਪੁਲਿਸ ਨਾਲ ਸੰਪਰਕ ਕਰਨ ਤੇ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਥੇ ਜਿਕਰਯੋਗ ਹੈ ਕਿ ਬੀਤੇ ਕਲ ਦਾ ਮ੍ਰਿਤਕ ਫਲਾਈ ਓਵਰ ਦੇ ਥੱਲੇ ਜਖਮੀ ਹਾਲਤ ਵਿੱਚ ਪਿਆ ਰਿਹਾ ਅਤੇ ਪੁਲਿਸ ਵਲੋਂ ਅੱਜ ਕਰੀਬ 20 ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਹੈ ਜਿਸ ਨੇ ਪੁਲਿਸ ਦੀ ਜੀਰਕਪੁਰ ਖੇਤਰ ਵਿੱਚ ਲਗਾਤਾਰ ਕੀਤੀ ਜਾਂਦੀ ਗਸ਼ਤ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।