ਸਿਡਨੀ — ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਇਕ ਵੱਖਰੀ ਸਹੂਲਤ ਦਿੱਤੀ ਜਾ ਰਹੀ ਹੈ। ਉਹ ਸਹੂਲਤ ਹੈ ਹਵਾਈ ਅੱਡੇ ‘ਤੇ ਲੱਗੇ ਸਾਈਨ ਬੋਰਡ, ਜਿਸ ‘ਤੇ ਅੰਗਰੇਜ਼ੀ ਦੇ ਨਾਲ-ਨਾਲ ਹੁਣ ਹਿੰਦੀ ਅਤੇ ਅਰਬੀ ਭਾਸ਼ਾ ਵਿਚ ਸਾਈਨ ਬੋਰਡ ਲਾਏ ਜਾਣਗੇ। ਇੱਥੇ ਦੱਸ ਦੇਈਏ ਕਿ ਸਿਡਨੀ ਸ਼ਹਿਰ ਦੀ ਖੂਬਸੂਰਤੀ ਕਰ ਕੇ ਭਾਰਤੀਆਂ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਦੇ ਲੋਕ ਇਸ ਵੱਲ ਖਿੱਚੇ ਆਉਂਦੇ ਹਨ। ਸਿਡਨੀ ਹਵਾਈ ਅੱਡੇ ਦੇ ਸੀ. ਈ. ਓ. ਜਿਊਫ ਕਲਬਰਟ ਨੇ ਕਿਹਾ ਕਿ ਪ੍ਰਮੁੱਖ ਜਾਣਕਾਰੀਆਂ ਅਤੇ ਉਡਾਣਾਂ ਸਬੰਧੀ ਜਾਣਕਾਰੀ ਵਾਲੇ ਬੋਰਡਾਂ ‘ਤੇ ਹੁਣ ਹਿੰਦੀ ਭਾਸ਼ਾ ਵੀ ਸ਼ਾਮਲ ਕੀਤੀ ਜਾਵੇਗੀ, ਤਾਂ ਕਿ ਯਾਤਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਸਿਡਨੀ ਹਵਾਈ ਅੱਡੇ ‘ਤੇ ਅੰਗਰੇਜ਼ੀ, ਜਰਮਨੀ, ਫਰਾਂਸ, ਕੋਰੀਆਈ, ਜਾਪਾਨੀ, ਸਪੇਨ ਅਤੇ ਚੀਨੀ ਭਾਸ਼ਾ ‘ਚ ਸੂਚਨਾਵਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ। ਹਿੰਦੀ ਅਤੇ ਅਰਬੀ ਨੂੰ ਮਿਲਾ ਕੇ ਸਾਈਨ ਬੋਰਡ ‘ਤੇ ਹੁਣ 9 ਭਾਸ਼ਾਵਾਂ ‘ਚ ਸੂਚਨਾ ਹੋਵੇਗੀ। ਜਿਊਫ ਨੇ ਕਿਹਾ ਕਿ ਅਸੀਂ ਉਪਲੱਬਧ ਭਾਸ਼ਾਵਾਂ ਦੀ ਸੂਚੀ ਵਿਚ ਹਿੰਦੀ ਅਤੇ ਅਰਬੀ ਨੂੰ ਜੋੜਨ ਵਿਚ ਖੁਸ਼ ਹਾਂ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਹਰ ਸਾਲ 16.5 ਫੀਸਦੀ ਭਾਰਤੀ ਅਤੇ ਮਿਡਲ ਈਸਟ ਤੋਂ ਲੋਕ ਘੁੰਮਣ-ਫਿਰਨ ਲਈ ਆਉਂਦੇ ਹਨ। ਜਨਗਣਨਾ ਮੁਤਾਬਕ ਆਸਟ੍ਰੇਲੀਆ ਵਿਚ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 1,59,652 ਹੈ। ਆਸਟ੍ਰੇਲੀਆ ਵਿਚ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ 10 ਟੌਪ ਦੀਆਂ ਭਾਸ਼ਾਵਾਂ ‘ਚ ਸ਼ਾਮਲ ਹੈ।
Related Posts
ਜਮਦੂਤਾਂ ਦੇ ਮੇਲੇ ਚ ਫਰਿਸ਼ਤਾ
ਦਿਲ ਦਾ ਇਲਾਜ਼ ਸਭ ਤੋਂ ਮਹਿੰਗਾ ਹੋਣ ਕਰਕੇ ਲੋਂਕ ਅਪਣਾ ਨੂੰ ਅਪਣਾ ਸਭ ਕੁੱਝ ਵੇਚਣਾ ਪੈ ਜਾਂਦਾ ਹੈ ।ਪਰ ਇੱਕ…
ਅੱਜ ਡੁਡਲ ਤੇ ਦਿਖਾਈ ਦੇਵੇਗੀ ਮਾਈਕਲ ਡਟ੍ਰੋਸਜ ਦੀ ਝਲਕ
ਗੁਗਲ ਨੇ ਸੋਮਵਾਰ ਨੂੰ ਡੁਡਲ ਬਣਾਕੇ ਕੰਪਿਊਟਰ ਸਾਇੰਸ ਵਿੱਚ ਯੋਗਦਾਨ ਪਾਉਣ ਵਾਲੇ ਗ੍ਰੀਕ ਪ੍ਰੋਫੈਸਰ ਮਾਈਕਲ ਡਟ੍ਰੋਸਜ ਨੂੰ ਯਾਦ ਕੀਤਾ ।…
4 ਸਾਲ ”ਚ 20 ਹਜ਼ਾਰ ਭਾਰਤੀਆਂ ਨੇ ਅਮਰੀਕਾ ”ਚ ਮੰਗੀ ਸਿਆਸੀ ਸ਼ਰਨ
ਵਾਸ਼ਿੰਗਟਨ – ਅਮਰੀਕਾ ‘ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 4 ਸਾਲ ਦੌਰਾਨ 20 ਹਜ਼ਾਰ ਭਾਰਤੀਆਂ ਨੇ ਅਮਰੀਕਾ ‘ਚ ਸਿਆਸੀ ਸ਼ਰਨ…