ਲੇਖਕ ਦਾ ਪਤਾ ਨੀ ਅਗਲੇ ਸਫੇ ਤੇ ਕੀ ਹੱਗ ਦੇਵੇ

0
110

ਲੰਡੇ ਚਿੜਿਆਂ ਦੀ ਉਡਾਰੀ ਕਿਤਾਬ ਕਾਹਦੀ ਕਿਸੇ ਖੁੰਗਾਰ ਖਾ ਖਾ ਪਲੇ ਕੁੱਕੜ ਦੀ ਛੜਿਆਂ ਦੇ ਵਿਹੜੇ ‘ਚ ਪਹੁੰਚੇ ਮਾਰ ਮਾਰ ਉਡਾਈ ਖੇਹ ਆ । ਇਹਦੇ ਹਰ ਸਫੇ ‘ਚੋਂ ਚਾਹ ਨਾਲ ਮੂਲੀਆਂ ਵਾਲੇ ਸੁਕੇ ਰੋਟ ਟੁਕ ਕੇ ਮਾਰੀਆਂ ਫੂਸੀਆਂ ਵਰਗੀ ਮੁਸ਼ਕ ਆਉਂਦੀ । ਘਟਨਾਵਾਂ ਦੀ ਪੇਸ਼ਕਾਰੀ ਕਿਸੇ ਨਲੀਚੱਟ ਨਿਆਣੇ ਦੀਆਂ ਨਾਸ਼ਾਂ ‘ਚੋਂ ਵਹਿੰਦੇ ਡਾਲਡੇ ਘਿਉਂ ਦੀ ਧਾਰ ਵਰਗੇ ਸੀਂਡ ਦੇ ਸਾਹਾਂ ਨਾਲ ਉਪਰ ਧੱਲੇ ਜਾਣ ਵਰਗੀ ਏ ਪਤਾ ਨਹੀਂ ਅਗਲੇ ਸਫੇ ਤੇ ਲਿਖਾਰੀ ਕੀ ਹੱਗ ਦਵੇ । ਕਿਤਾਬ ਪੜਦਿਆਂ ਇਉਂ ਲਗਦਾ ਜਿਉਂ ਭਾਂਦੋਂ ਦੇ ਮਹੀਨੇ ਰੂੜੀਆਂ ਵਾਲੀ ਪਹੀ ਤੇ ਲੇਟ ਲੇਟ ਕੇ ਯੋਗਾ ਕਰ ਰਹੇ ਹੋਈਏ। ਲਿਖਾਰੀ ਦੀ ਲੇਖਣੀ ‘ਚ ਭੁੱਬਲ ‘ਚ ਮਾਰੇ ਪੱਦ ਜਿੰਨਾ ਦਮ ਹੈ ਆਸ ਹੈ ਕਿ ਚਿਰਾਂ ਤੱਕ ਸਵਾਹ ਉਡਦੀ ਰਹੂ ….।