ਲਾਹੌਰ— ਲਾਹੌਰ ਹਾਈ ਕੋਰਟ ਨੇ ਵੀਰਵਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਮੋਟਰਸਾਈਕਲ ਸਵਾਰ ਹੈਲਮਟ ਨਹੀਂ ਪਹਿਨੇ ਹੋਏ ਹੋਣ ਉਨ੍ਹਾਂ ਨੂੰ ਪੈਟਰੋਲ ਨਾ ਵੇਚਿਆ ਜਾਵੇ। ਲਾਹੌਰ ਹਾਈ ਕੋਰਟ ਦੇ ਜੱਜ ਅਲੀ ਅਕਬਰ ਕੁਰੈਸ਼ੀ ਨੇ ਇਹ ਨਿਰਦੇਸ਼ ਵਕੀਲ ਅਜ਼ਹਰ ਸਿੱਦਿਕੀ ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ।ਪਾਕਿਸਤਾਨ ਦੀ ਪੱਤਰਕਾਰ ਏਜੰਸੀ ਡਾਨ ਮੁਤਾਬਕ ਜੱਜ ਨੇ ਪੈਟਰੋਲ ਪੰਪ ਮਾਲਕਾਂ ਨੂੰ ਆਗਾਹ ਕੀਤਾ ਹੈ ਕਿ ਅਦਾਲਤ ਦੇ ਹੁਕਮ ਦਾ ਉਲੰਘਣ ਕਰਨ ਵਾਲੇ ਪੰਪਾਂ ਨੂੰ ਸੀਲ ਕਰ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੱਜ ਕੁਰੈਸ਼ੀ ਨੇ ਲਾਹੌਰ ਦੇ ਮੁੱਖ ਆਵਾਜਾਈ ਅਧਿਕਾਰੀ ਨੂੰ ਕਿਹਾ ਕਿ ਇਸ ਸਬੰਧ ‘ਚ ਅਗਲੇ ਹਫਤੇ ਅਨੁਪਾਲਣ ਰਿਪੋਰਟ ਅਦਾਲਤ ਨੂੰ ਸੌਂਪੀ ਜਾਵੇ। ਅਦਾਲਤ ਨੇ ਮੁੱਖ ਆਵਾਜਾਈ ਅਧਿਕਾਰੀ ਨੂੰ ਪਿਛਲੇ ਮਹੀਨੇ ਹੁਕਮ ਦਿੱਤਾ ਸੀ ਕਿ ਇਕ ਦਸੰਬਰ ਤੋਂ ਬਿਨਾਂ ਕਿਸੇ ਭੇਦਭਾਵ ਦੇ ਮੋਟਰਸਾਈਕਲ ਸਵਾਰਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਹੈਲਮਟ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
Related Posts
ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਬਣਿਆ ਡੈਨਮਾਰਕ, ਕੈਨੇਡਾ 9ਵੇਂ ਨੰਬਰ ”ਤੇ
ਟੋਰਾਂਟੋ/ਨਵੀਂ ਦਿੱਲੀ- ਭ੍ਰਿਸ਼ਟਾਚਾਰ ਰੋਕੂ ਸੰਗਠਨ ਟਰਾਂਸਪੈਰੇਂਸੀ ਇੰਟਰਨੈਸ਼ਨਲ ਨੇ ਵਿਸ਼ਵ ਪੱਧਰੀ ਭ੍ਰਿਸ਼ਟਾਚਾਰ ਸੂਚੀ 2018 ਜਾਰੀ ਕੀਤੀ ਹੈ। ਅਜਿਹੇ ‘ਚ ਦੁਨੀਆ ਦੇ…
ਅੰਜੁਮ ਨੇ ਦਿਲ ਕੀਤਾ ਰਾਜ਼ੀ, ਨਿਸ਼ਾਨੇਬਾਜ਼ੀ ਚ ਮਾਰੀ ਬਾਜ਼ੀ
ਨਵੀਂ ਦਿੱਲੀ— ਭਾਰਤ ਦੀ ਨੰਬਰ ਇਕ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਕੇਰਲ ਦੇ ਤ੍ਰਿਵੇਂਦ੍ਰਮ ਵਿਚ…
ਪਾਕਿਸਤਾਨ : ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਵਿਚੋਂ ਕੀਤਾ ਟੌਪ
ਲਾਹੌਰ ਗੁਆਂਢੀ ਮੁਲਕ ਵਿਚ ਰਹਿੰਦੇ ਸਿੱਖ ਨੌਜਵਾਨਾਂ ਨੇ ਮੈਟਰੀਕੁਲੇਸ਼ਨ ਵਿਚੋਂ ਟੌਪ ਕਰਕੇ ਆਪਣੇ ਪਰਿਵਾਰ, ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਦਾ…