ਰਾਸ਼ਨ ਕਾਰਡ ਧਾਰਕ ਨੂੰ ਮਿਲੇਗਾ ਮੁਫਤ ਗੈਸ ਕੁਨੈਕਸ਼ਨ

0
117

ਨਵੀਂ ਦਿੱਲੀ – ਸਸਤੇ ਰਾਸ਼ਨ ਦੇ ਨਾਲ ਹੀ ਹੁਣ ਹਰ ਰਾਸ਼ਨ ਕਾਰਡ ਧਾਰਕ ਨੂੰ ਉਜਵਲਾ ਯੋਜਨਾ ਦੇ ਤਹਿਤ ਮੁਫਤ ਗੈਸ ਕੁਨੈਕਸ਼ਨ ਵੀ ਮਿਲੇਗਾ। ਸਰਕਾਰ ਉਜਵਲਾ ਯੋਜਨਾ ਤਹਿਤ ਹੁਣ ਰਾਸ਼ਨ ਕਾਰਡਧਾਰਕ ਹਰ ਮਹਿਲਾ ਮੁਖੀ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦੇਣ ਦੀ ਤਿਆਰੀ ਕਰ ਚੁੱਕੀ ਹੈ। ਇਸ ਲਈ ਅਗਾਊਂ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਤਕ ਇਸ ਯੋਜਨਾ ‘ਚ ਐੱਸ. ਸੀ. ਐੱਸ. ਟੀ. ਐਕਟ ਅਤੇ ਓ. ਬੀ. ਸੀ. ਵਰਗ ਨੂੰ ਹੀ ਮੁਫਤ ਕਨੈਕਸ਼ਨ ਦਿੱਤੇ ਜਾ ਰਹੇ ਸਨ ਪਰ ਹੁਣ ਸਰਕਾਰ ਨੇ ਰਾਸ਼ਨਕਾਰਡ ਧਾਰਕ ਮਹਿਲਾ ਮੁੱਖੀ ਨੂੰ ਮੁਫਤ ਕੁਨੈਕਸ਼ਨ ਵੰਡਣ ਦਾ ਸਰਕੂਲਰ ਜਾਰੀ ਕੀਤਾ ਹੈ।
ਕਾਰਡ ਪਰਿਵਾਰ ਦੀ ਮਹਿਲਾ ਮੁੱਖੀ ਦੇ ਨਾਮ ‘ਤੇ ਹੋਵੇ ਤੇ ਕੁਨੈਕਸ਼ਨ ਵੀ ਉਸੇ ਦੇ ਨਾਮ ‘ਤੇ ਹੀ ਜਾਰੀ ਕੀਤਾ ਜਾਵੇਗਾ। ਰਾਸ਼ਨ ਕਾਰਡ ‘ਤੇ ਪਹਿਲਾਂ ਤੋਂ ਕੋਈ ਗੈਸ ਕੁਨੈਕਸ਼ਨ ਜਾਰੀ ਨਹੀਂ ਹੋਣਾ ਚਾਹੀਦਾ। ਖਾਣਾ ਪਕਾਉਣ ਦੇ ਸਵੱਛ ਈਂਧਨ (ਐੱਲ. ਪੀ. ਜੀ.) ਸਿਲੰਡਰ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ।