ਯਸ ਸਰ ਤਿੱਤਰ ਬਣੋ ਜੈ ਹਿੰਦ ਦੇ ਮਿੱਤਰ

0
116
ਅਹਿਮਦਾਬਾਦ :  ਗੁਜਰਾਤ ਸਕੂਲਾਂ ‘ਚ ਬੱਚਿਆ ਵਿੱਚ ਦੇਸ ਭਗਤੀ ਦੀ ਭਾਵਨਾ ਵਧਾਉਣ ਲਈ 1 ਜਨਵਰੀ ਤੋਂ ਵਿਦਿਆਰਥੀ ਹਾਜ਼ਰੀ ਵੇਲੇ ‘ਯੇਸ ਸਰ ਜਾਂ ਪ੍ਰੈਜ਼ੰਟ ਸਰ’ ਦੀ ਥਾਂ ‘ਜੈ ਹਿੰਦ, ਜੈ ਭਾਰਤ’ ਕਹਿਣਗੇ।  ਖ਼ਬਰ ਮੁਤਾਬਕ ਸੋਮਵਾਰ ਨੂੰ ਡਾਇਰੈਕਟੋਰੇਟ ਆਫ ਪ੍ਰਾਇਮਰੀ ਸਿੱਖਿਆ, ਗੁਜਰਾਤ ਸੈਕੰਡਰੀ ਸਿੱਖਿਆ ਅਤੇ ਉੱਚ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਹੈ ਕਿ ਬਚਪਨ ਤੋਂ ਵਿਦਿਆਰਥੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਵਧਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਹਾਜ਼ਰੀ ਵੇਲੇ ‘ਜੈ ਹਿੰਦ, ਜੈ ਭਾਰਤ’ ਕਿਹਾ ਜਾਵੇਗਾ।