ਅੰਮ੍ਰਿਤਸਰ/ਜਲੰਧਰ ਪਿੱਛਲੇ ਲੰਮੇ ਸਮੇਂ ਤੋਂ ਮੁਸੀਬਤਾਂ ਵਿਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਨਾਲ ਕਈ ਸੀਨੀਅਰ ਆਗੂ ਵੀ ਮੌਜੂਦ ਹਨ। ਇਸ ਦੌਰਾਨ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ ਦੀ ਸੇਵਾ ਕਰਕੇ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਦਾ ਯਤਨ ਕੀਤਾ। ਇਸ ਮੌਕੇ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੋਬਿੰਦ ਸਿੰਘ ਲੌਂਗਵਾਲ ਤੇ ਹੋਰ ਲੀਡਰਸ਼ਿਪ ਨੇ ਵੀ ਜੋੜੇ ਸਾਫ ਕਰਨ ਦੀ ਸੇਵਾ ਕੀਤੀ।
Related Posts
ਉਹ ਗਾਉਂਦੇ ਰਹਿ ਗਏ ਗੀਤ, ਮੌਤ ਪਤਾ ਨੀ ਕਦ ਬਣ ਗਈ ਮੀਤ
ਜਕਾਰਤਾ : ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਜਦੋਂ ਸਮੁੰਦਰ…
ਪਾਕਿਸਤਾਨ ਨੇ Air India ਦੀ ਕੀਤੀ ਸ਼ਲਾਘਾ
ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ। ਭਾਰਤ ‘ਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ 21 ਦਿਨ…
iPhone ਤੇ ਸਮਾਰਟ ਵਾਚ ਹੋਣਗੇ ਸਸਤੇ, ਘੱਟ ਸਕਦੀ ਹੈ ਕਸਟਮ ਡਿਊਟੀ
ਨਵੀਂ ਦਿੱਲੀ— ਸਰਕਾਰ ਅਮਰੀਕਾ ਤੋਂ ਆਉਣ ਵਾਲੇ ਮੋਬਾਇਲ ਫੋਨ, ਸਮਾਰਟ ਵਾਚ ਤੇ ਉਨ੍ਹਾਂ ਦੇ ਪਾਰਟਸ ‘ਤੇ ਕਸਟਮ ਡਿਊਟੀ ਘਟਾ ਸਕਦੀ…