ਬਲੂ ਵ੍ਹੇਲ’ ਤੇ ‘ਕਿੱਕੀ’ ਚੈਲੇਂਜ ‘ਚ ਫਸਣ ਲੱਗੇ ਲੋਕ

0
114

ਵਾਸ਼ਿੰਗਟਨ — ‘ਬਲੂ ਵ੍ਹੇਲ ਅਤੇ ਕਿੱਕੀ ਚੈਲੇਂਜ’ ਦੇ ਬਾਅਦ ਹੁਣ ਇਕ ਹੋਰ ਚੈਲੇਂਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਨਵੇਂ ਚੈਲੇਂਜ ਦਾ ਨਾਮ #BirdBoxChallenge ਹੈ, ਜੋ ਕਿ ਨੈੱਟਫਲਿਕਸ ਦੀ ਇਕ ਫਿਲਮ ‘ਬਰਡ ਬਾਕਸ’ ਦੇ ਨਾਲ ਸ਼ੁਰੂ ਹੋਇਆ ਹੈ। ਚੈਲੇਂਜ ਦੇ ਕਈ ਵੀਡੀਓਜ਼ ਸੋਸ਼ਲ ਪਲੇਟਫਾਰਮ ‘ਤੇ ਵਾਇਰਲ ਹੋ ਰਹੇ ਹਨ। ਵੀਡੀਓ ਵਿਚ ਕਈ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਇਸ ਚੈਲੇਂਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਬਣਾਉਂਦੇ ਸਮੇਂ ਮਾਮੂਲੀ ਹਾਦਸੇ ਹੁੰਦੇ ਵੀ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਨੂੰ ਅਜਿਹੇ ਸਟੰਟ ਤੋਂ ਬਚਾਉਣ ਲਈ ਨੈੱਟਫਲਿਕਸ ਨੂੰ ਇਕ ਚਿਤਾਵਨੀ ਸੰਦੇਸ਼ ਜਾਰੀ ਕਰਨਾ ਪਿਆ ਹੈ।
ਨੈੱਟਫਲਿਕਸ ਨੇ ਕੀਤਾ ਟਵੀਟ
ਆਪਣੇ ਫੈਨਜ਼ ਨੂੰ ਕਿਸੇ ਵੱਡੇ ਹਾਦਸੇ ਤੋਂ ਬਚਾਉਣ ਲਈ ਨੈੱਟਫਲਿਕਸ ਨੇ ਟਵੀਟ ਕਰ ਕੇ ਚਿਤਾਵਨੀ ਦਿੱਤੀ ਹੈ। ਨੈੱਟਫਲਿਕਸ ਨੇ ਲਿਖਿਆ,”ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਹਿਣਾ ਪੈ ਰਿਹਾ ਹੈ। ਕ੍ਰਿਪਾ ਕਰਕੇ ਇਸ #BirdBoxChallenge ਚੈਲੇਂਜ ਨਾਲ ਖੁਦ ਨੂੰ ਨੁਕਸਾਨ ਨਾ ਪਹੁੰਚਾਓ। ਸਾਨੂੰ ਨਹੀਂ ਪਤਾ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ। ਅਸੀਂ ਤੁਹਾਡੇ ਪਿਆਰ ਦੀ ਕਦਰ ਕਰਦੇ ਹਾਂ। ਪਰ ਸਾਲ 2019 ਵਿਚ ਸਿਰਫ ਇਕ ਇੱਛਾ ਹੈ ਕਿ ਤੁਸੀਂ ਮੀਮਜ਼ ਦੇ ਕਾਰਨ ਇਸ ਨੂੰ ਹਸਪਤਾਲ ਵਿਚ ਖਤਮ ਨਾ ਕਰੋ।”
ਲੋਕ ਦੇ ਰਹੇ ਨੇ ਦੋਸਤਾਂ ਨੂੰ ਚੈਲੇਂਜ
ਇੱਥੇ ਦੱਸ ਦਈਏ ਕਿ ਨੈੱਟਫਲਿਕਸ ਦੀ ਇਸ ਅਸਲੀ ਥ੍ਰਿਲਰ ਫਿਲਮ ਨੇ ਰਿਲੀਜ਼ ਹੋਣ ਦੇ ਨਾਲ ਹੀ ਧਮਾਕਾ ਕਰ ਦਿੱਤਾ। ਇਕ ਵੱਖਰੇ ਅਤੇ ਖਾਸ ਥੀਮ ਦੇ ਕਾਰਨ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਵਿਚ ਕਈ ਖਤਰਨਾਕ ਸਟੰਟ ਅਤੇ ਸੀਨ ਹਨ ਜੋ ਅੱਖਾਂ ‘ਤੇ ਪੱਟੀ ਬੰਨ੍ਹ ਕੇ ਕੀਤੇ ਗਏ ਹਨ। ਫਿਲਮ ਨੂੰ ਦੇਖਣ ਦੇ ਬਾਅਦ ਸੈਂਕੜੇ ਫੈਨਜ਼ ਅੱਖਾਂ ‘ਤੇ ਪੱਟੀ ਬੰਨ੍ਹ ਕੇ ਖਤਰਨਾਕ ਸਟੰਟ ਅਸਲੀ ਜ਼ਿੰਦਗੀ ਵਿਚ ਵੀ ਟ੍ਰਾਈ ਕਰ ਰਹੇ ਹਨ।
ਇੰਨਾ ਹੀ ਨਹੀਂ ਲੋਕ ਮੀਮਜ਼, ਵੀਡੀਓ ਬਣਾ ਰਹੇ ਹਨ ਅਤੇ ਇਕ-ਦੂਜੇ ਨੂੰ ਬਰਡ ਬਾਕਸ ਚੈਲੇਂਜ ਦੇ ਰਹੇ ਹਨ। ਚੈਲੇਂਜ ਲੈਣ ਵਾਲੇ ਸੈਂਕੜੇ ਲੋਕ #why not ਅਤੇ #content ਲਿਖ ਕੇ ਆਪਣੇ ਵੀਡੀਓ ਪੋਸਟ ਕਰ ਰਹੇ ਹਨ। ਵੱਡਿਆਂ ਦੇ ਨਾਲ-ਨਾਲ ਕਈ ਛੋਟੇ ਬੱਚੇ ਵੀ ਇਹ ਖਤਰਨਾਕ ਚੈਲੇਂਜ ਲੈ ਰਹੇ ਹਨ।
ਇਹ ਹੈ ਫਿਲਮ ਦੀ ਕਹਾਣੀ
ਫਿਲਮ ਵਿਚ ਇਕ ਘਟਨਾ ਦੇ ਬਾਅਦ ਇਕ ਅਮਰੀਕੀ ਮਹਿਲਾ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਰਹੱਸਮਈ ਸ਼ਕਤੀ ਤੋਂ ਬਚਾਉਣ ਲਈ ਅੱਖਾਂ ‘ਤੇ ਪੱਟੀ ਬੰਨ੍ਹ ਕੇ ਖਤਰੇ ਭਰਪੂਰ ਯਾਤਰਾਵਾਂ ਕਰਦੀ ਹੈ। ਇਸ ਅਲੌਕਿਕ ਸ਼ਕਤੀ ਨੇ ਸ਼ਹਿਰ ਦੇ ਬਾਕੀ ਲੋਕਾਂ ਨੂੰ ਮਾਰ ਦਿੱਤਾ ਹੁੰਦਾ ਹੈ। ਇਸ ਫਿਲਮ ਵਿਚ ਹਾਲੀਵੁੱਡ ਅਦਾਕਾਰਾ ਸੈਂਡਰਾ ਬੁਲਕ ਆਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਜੰਗਲ ਅਤੇ ਨਦੀ ਪਾਰ ਕਰਦੀ ਹੋਈ ਦਿਖਾਈ ਗਈ ਹੈ। ਉਹ ਆਪਣੀਆਂ ਅਤੇ ਆਪਣੇ ਬੱਚਿਆਂ ਦੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਕਿਸੇ ਅਣਜਾਣ ਜਗ੍ਹਾ ‘ਤੇ ਜਾਂਦੀ ਹੈ। ਉਸ ਦਾ ਉਦੇਸ਼ ਆਪਣੇ ਬੱਚਿਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਉਣਾ ਹੁੰਦਾ ਹੈ। ਫਿਲਮ ਦੇਖਣ ਦੇ ਬਾਅਦ ਸੈਂਕੜੇ ਲੋਕ ਅਸਲ ਜ਼ਿੰਦਗੀ ਵਿਚ ਵੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸਟੰਟ ਕਰ ਰਹੇ ਹਨ ਜੋ ਜਾਨਲੇਵਾ ਸਾਬਤ ਹੋ ਰਹੇ ਹਨ।