ਜਰਮਨੀ ਦਾ ਇਹ ਸ਼ਹਿਰ ਤੇ ਬਹਿਰੀਨ ਦੀ ਕਬਰਿਸਤਾਨ ਯੂਨੇਸਕੋ ਦੀ ਲਿਸਟ ”ਚ ਸ਼ਾਮਲ

0
110

ਬਰਲਿਨ – ਜਰਮਨੀ ਦੇ ਪਾਣੀ ਦੇ ਟਾਵਰਾਂ, ਸੁੰਦਰ ਫੁਆਰਿਆਂ, ਨਹਿਰਾਂ ਅਤੇ ਸੈਂਕੜੇ ਪੁਲਾਂ ਨਾਲ ਸਜੇ ਆਗਸਬਰਗ ਸ਼ਹਿਰ ਨੂੰ ਆਪਣੀ 800 ਸਾਲ ਪੁਰਾਣੀ ਜਲ ਪ੍ਰਬੰਧਨ ਪ੍ਰਣਾਲੀ ਲਈ ਯੂਨੇਸਕੋ ਨੇ ਸ਼ਨੀਵਾਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇ ਦਿੱਤਾ ਹੈ।
ਬਵੇਰੀਆ ਰਾਜ ‘ਚ 2,000 ਸਾਲ ਪੁਰਾਣੇ ਸ਼ਹਿਰ ਦੀ ਇਹ ਪ੍ਰਣਾਲੀ ਮੱਧ ਯੁੱਗ ਤੋਂ ਸਵੱਛ ਪੀਣ ਵਾਲਾ ਪਾਣੀ ਮੁਹੱਈਆ ਕਰਾ ਰਹੀ ਹੈ ਅਤੇ ਸਵੱਛਤਾ ਬਣਾ ਕੇ ਰੱਖ ਰਹੀ ਹੈ।
ਸ਼ਹਿਰ ਦੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਥਾਮਸ ਵਿਟਜੇਲ ਨੇ ਕਿਹਾ ਕਿ ਆਗਸਬਰਗ ‘ਚ ਪਾਣੀ ਦਾ ਇਤਿਹਾਸ ਇਸ ਸ਼ਹਿਰ ਦੇ ਸੱਭਿਆਚਾਰ ਅਤੇ ਕਲਾਤਮਕ ਸੰਪਦਾ ਨਾਲ ਜੁੜਿਆ ਹੈ। ਆਗਸਬਰਗ ਪਾਣੀ ਨੂੰ ਇੰਨੀ ਕੀਮਤੀ ਜਾਇਦਾਦ ਮੰਨਿਆ ਹੈ ਕਿ ਉਹ ਹਮੇਸ਼ਾ ਉਸ ਦੀ ਸੁਰੱਖਿਆ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਯੂਨੇਸਕੋ ਦੀ ਵਿਸ਼ਵ ਵਿਰਾਸਤ ਕਮੇਟੀ ਨੇ ਬਹਿਰੀਨ ਦੇ ਡਿਲਮਨ ਕਬਰਿਸਤਾਨ ਟੀਲਿਆਂ ਨੂੰ ਵਿਸ਼ਵ ਵਿਰਾਸਤ ਲਿਸਟ ‘ਚ ਸ਼ਾਮਲ ਕੀਤਾ ਹੈ।
ਕਮੇਟੀ ਨੇ ਗਲੋਬਲ ਰੂਪ ਤੋਂ ਅਨੋਖੀਆਂ ਵਿਸ਼ੇਸ਼ਤਾਵਾਂ ਲਈ ਇਨਾਂ ਕਬਰਾਂ ਦੀ ਤਰੀਫ ਕੀਤੀ। ਯੂਨੇਸਕੋ ਮੁਤਾਬਕ, ਟਾਪੂ ਦੇ ਪੱਛਮੀ ਹਿੱਸੇ ‘ਚ ਕਬਰਿਸਤਾਨ ‘ਚ 21 ਪੁਰਾਤੱਤਵ ਸਥਾਨਾਂ ‘ਚ ਸ਼ਾਮਲ ਹੈ, ਜਿਨ੍ਹਾਂ ਦਾ ਨਿਰਮਾਣ 1750 ਈ. ਦੇ ਵਿਚਾਲੇ ਹੋਇਆ। ਇਕ ਬਿਆਨ ‘ਚ ਕਿਹਾ ਗਿਆ ਕਿ ਇਨਾਂ ਸਥਾਨਾਂ ‘ਚੋਂ 6 ਕਬਰਿਸਤਾਨ ਦੇ ਟੀਲੇ ਹਨ ਜਿਨ੍ਹਾਂ ‘ਚੋਂ ਕੁਝ ਹਜ਼ਾਰਾਂ ਸਤੂਪ ਬਣੇ ਹਨ। ਯੂਨੇਸਕੋ ਨੇ ਕਿਹਾ ਕਿ ਇਹ ਕਬਰਿਸਤਾਨ ਦੇ ਟੀਲੇ ਡਿਲਮਨ ਸੱਭਿਅਤਾ ਦੇ ਸਬੂਤ ਹਨ ਜਿਸ ਦੌਰਾਨ ਬਹਿਰੀਨ ਵਪਾਰ ਦਾ ਕੇਂਦਰ ਬਣਿਆ।