ਅਹਿਮਦਨਗਰ – ਮਾਹਾਰਾਸਟਰ ਦੇ ਜਿਲ੍ਹੇ ਅਹਿਮਦਨਗਰ ਦਾ ਇੱਕ ਸ਼ਹਿਰ ਸ਼ਨੀ ਸ਼ਿਗਨਾਪੁਰ ਜਿੱਥੇ ਕਿ 200 ਘਰ ਹਨ ਤੇ ਇਹ ਇੱਕ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਜਿੱਥੇ ਬਹੁਤ ਸਾਰੇ ਧਾਰਮਿਕ ਯਾਤਰੀ ਹਿੰਦੂ ਦੇਵਤੇ ਸ਼ਨੀ ਦੀ ਪੂਜਾ ਕਰਨ ਵਾਸਤੇ ਪਹੁੰਚਦੇ ਹਨ ।ਇੱਥੇ ਤੁਸੀ ਸ਼ਨੀ ਦੇਵਤਾ ਦਾ ਦੇਸ਼ ਭਰ ‘ਚੋਂ ਇਕ ਸ਼ਾਨਦਾਰ ਮੰਦਰ ਦੇਖ ਸਕਦੇ ਹੋ ।ਸ਼ਨੀ ਸ਼ਿਗਨਾਪੁਰ ਦੇ ਵਾਸੀ ਸ਼ਨੀ ਦੇਵਤੇ ਨੂੰ ਅਪਣਾ ਰਾਖਾ ਮੰਨਦੇ ਹਨ ।ਪਿਛਲੇ ੩੦੦ ਸਾਲ ਤੋਂ ਇਸ ਪਿੰਡ ਦੇ ਕਿਸੇ ਘਰ ਨੂੰ ਕੋਈ ਦਰਵਾਜ਼ਾ ਨਹੀਂ ਹੈ ।ਇਹ ਵਿਸ਼ਵਾਸ਼ ਹੁਣ ਨੇੜਲੇ ਸ਼ਹਿਰਾਂ ਵਿਚ ਵੀ ਪਹੁੰਚ ਗਿਆ ਹੈ।ਇਸ ਸ਼ਹਿਰ ਵਿੱਚ ਸ਼ਨੀ ਦੇਵਤੇ ਦੀ ਕਾਲੇ ਰੰਗ ਦੀ ਮੂਰਤੀ 1.5 ਮੀਟਰ ਲੰਬੀ ਹੈ। ਉਸਨੂੰ ਇੱਕ ਚਬੂਤਰੇ ਤੇ ਸਥਾਪਤ ਕੀਤਾ ਗਿਆ ਹੈ। ਇਸ ਦੇ ਆਲੇ ਦੁਆਲੇ ਕੋਈ ਕੰਧ ਨਹੀਂ ਹੈ।ਇੱਥੇ ਆਉਣ ਵਾਲੇ ਸ਼ਰਧਾਲੂਆ ਵਲੋਂ ਸ਼ਨੀ ਦੇਵਤੇ ਨੂੰ ਸਰ੍ਹੋਂ ਦੇ ਤੇਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਇਹ ਮੰਦਰ ਸਾਰਾ ਸਾਲ 24 ਘੰਟੇ ਖੁੱਲਾ ਰਹਿੰਦਾ ਹੈ।ਮੰਦਰ ਦੀ ਦੇਖਭਾਲ ਲਈ ਇੱਕ ਟਰੱਸਟ ਬਣ ਗਿਆ ਹੈ ਜੋ ਕਿ ਸਰਧਾਲੂਆਂ ਵਲੋਂ ਦਿੱਤੇ ਜਾਂਦੇ ਚੜ੍ਹਾਵੇ ਦੀ ਸਹਾਇਤਾ ਨਾਲ ਮੰਦਰ ਦਾ ਪ੍ਰਬੰਧ ਚਲਾਉਂਦਾ ਹੈ।
Related Posts
ਖੂਬਸੂਰਤੀ ਦੇ ਨਾਲ-ਨਾਲ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ ”ਸੰਤਰਾ”
ਸਰਦੀਆਂ ਦੀ ਧੁੱਪ ਸੇਂਕਦੇ ਹੋਏ ਸੰਤਰਾ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਸੰਤਰੇ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ…
ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ ਮਿਲੇ 6 ਉਂਗਲੀਆਂ ਵਾਲੇ ਬੂਟ
ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਹੇਪਟਾਥਲਾਨ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ 6 ਉਂਗਲੀਆਂ ਵਾਲੇ…
”ਕਰਤਾਰਪੁਰ ਸਾਹਿਬ” ਦੇ ਦਰਸ਼ਨਾਂ ਲਈ ਲੱਗੇਗੀ ਟਿਕਟ!
ਪਾਕਿਸਤਾਨ/ਅੰਮ੍ਰਿਤਸਰ:ਸਿੱਖਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਬੂਰ ਪੈ ਗਿਆ…