ਗਰਮੀਆਂਂ ਵਿਚ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਗੰਨੇ ਦਾ ਜੂਸ

0
101

ਜਲੰਧਰ— ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡਿੰ੍ਰਕ ਅਤੇ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਸੇਵਨ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਵੀ ਹੁੰਦਾ ਹੈ। ਅਜਿਹੇ ‘ਚ ਤੁਸੀਂ ਇਨ੍ਹਾਂ ਦੀ ਚੀਜ਼ਾਂ ਬਜਾਏ ਗਰਮੀਆਂ ‘ਚ ਗੰਨੇ ਦਾ ਜੂਸ ਵੀ ਪੀ ਸਕਦੇ ਹੋ। ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਗੰਨੇ ਦਾ ਜੂਸ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਆਓ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ।
ਗੰਨੇ ਦੇ ਜੂਸ ‘ਚ ਪਾਏ ਜਾਣ ਵਾਲੇ ਤੱਤ 
ਇਕ ਗਿਲਾਸ ਗੰਨੇ ਦੇ ਜੂਸ ‘ਚ 111 ਕੈਲੋਰੀ, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦਾ ਹੈ। ਇਸ ਲਈ ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ। ਇਸ ਦੇ ਇਲਾਵਾ ਗੰਨੇ ‘ਚ ਸਹੀ ਮਾਤਰਾ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹਾ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨਸ ਏ, ਬੀ-ਕੰਪਲੈਕਸ ਅਤੇ ਸੀ ਵੀ ਪਾਏ ਜਾਂਦੇ ਹਨ। ਗੰਨੇ ‘ਚ ਫੈਟ ਨਹੀਂ ਹੁੰਦਾ ਹੈ। ਇਹ ਇਕ 100 ਫੀਸਦੀ ਨੈਚੁਰਲ ਡ੍ਰਿੰਕ ਹੈ। ਇਸ ‘ਚ ਲਗਭਗ 30 ਗ੍ਰਾਮ ਨੈਚੁਰਲ ਸ਼ੂਗਰ ਹੁੰਦੀ ਹੈ।
ਜੂਸੀ ਪੀਣ ਦਾ ਸਹੀ ਤਰੀਕਾ 
ਮੋਟਾਪਾ ਘੱਟ ਕਰਨ ਲਈ ਗੰਨੇ ਦੇ ਜੂਸ ‘ਚ ਨਿੰਬੂ ਨਿਚੋੜ ਕੇ ਇਕ ਚੁਟਕੀ ਕਾਲਾ ਨਮਕ ਪਾ ਕੇ ਸਵੇਰੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਨਾਲ ਪੀਓ। ਉਥੇ ਹੀ ਵਰਕ ਆਊਟ ਦੇ ਬਾਅਦ ਜਾਂ ਗਰਮੀ ‘ਚੋਂ ਆਉਣ ‘ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਹੁੰਦਾ ਹੈ। ਅਜਿਹਾ ਕਰਨ ਨਾਲ ਗੰਨੇ ਦਾ ਜੂਸ ਸਰੀਰ ‘ਚੋਂ ਨਿਕਲ ਚੁੱਕੇ ਨਮਕ ਨੂੰ ਬਣਾਉਣ ‘ਚ ਮਦਦ ਕਰਦਾ ਹੈ।
ਜੂਸ ਪੀਣ ਦੇ ਫਾਇਦੇ 
ਭਾਰ ਘਟਾਉਣ ‘ਚ ਮਦਦਗਾਰ 
ਇਸ ਦਾ ਸੇਵਨ ਸਰੀਰ ‘ਚੋਂ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਇਲਾਵਾ ਇਸ ਦਾ ਜੂਸ ‘ਚ ਘੁਲਣਸ਼ੀਲ ਫਾਈਬਰ ਹੋਣ ਕਰਕੇ ਭਾਰ ਸੰਤੁਲਿਤ ਰਹਿੰਦਾ ਹੈ।
ਕੈਂਸਰ ਤੋਂ ਬਚਾਅ
ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਇਸ ਦੇ ਸਵਾਦ ਨੂੰ ਖਾਰਾ ਕਰਦੀ ਹੈ, ਜਿਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿੰਦੇ ਹੋ। ਇਹ ਸਰੀਰ ਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਨਾਲ ਲੜਨ ‘ਚ ਮਦਦ ਕਰਦਾ ਹੈ।

ਡਾਇਬਿਟੀਜ਼ 
ਭਾਵੇਂ ਗੰਨੇ ਦਾ ਜੂਸ ਮਿੱਠਾ ਹੁੰਦਾ ਹੈ ਪਰ ਇਸ ‘ਚ ਕੁਦਰਤੀ ਸ਼ੂਗਰ ਹੁੰਦੀ ਹੈ। ਨਾਲ ਹੀ ਗਲਾਈਸੀਮਿਕ ਇੰਡੈਕਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਡਾਇਬੀਟੀਜ਼ ਦੇ ਰੋਗੀ ਲਈ ਫਾਇਦੇਮੰਦ ਹੁੰਦਾ ਹੈ।
ਮਜ਼ਬੂਤ ਹੱਡੀਆਂ
ਗੰਨੇ ‘ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਗੰਨੇ ਦੇ ਜੂਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ ‘ਚ ਹੋਣ ਵਾਲੀ ਦਰਦ ਦੂਰ ਹੁੰਦੀ ਹੈ।
ਦਿਲ ਦੀਆਂ ਬੀਮਾਰੀਆਂ 
ਗੰਨੇ ਦਾ ਜੂਸ ਪੀਣ ਨਾਲ ਸਰੀਰ ਦਾ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ ‘ਚ ਫੈਟ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।
ਸਕਿਨ ‘ਚ ਨਿਖਾਰ 
ਅਲਫਾ ਹਾਈਡ੍ਰਾਕਸੀ ਐਸਿਡ ਨਾਲ ਭਰਪੂਰ ਹੋਣ ਦੇ ਕਾਰਨ ਗੰਨੇ ਦਾ ਜੂਸ ਸਕਿਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ  ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਚਿਹਰੇ ਦੇ ਦਾਗ-ਧੱਬੇ, ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਝੂਰੀਆਂ ਘੱਟ ਕਰਨ ਅਤੇ ਚਿਹਰੇ ‘ਤੇ ਚਮਕ ਲਿਆਉਣ ‘ਚ ਮਦਦਗਾਰ ਹੈ।
ਲੀਵਰ ਕਰੇ ਸਾਫ 
ਲੀਵਰ ‘ਚ ਇਨਫੈਕਸ਼ਨ ਹੋਣ ‘ਤੇ ਗੰਨੇ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੁਰੱਖਿਅਤ ਰਹਿੰਦਾ ਹੈ ਅਤੇ ਇਨਫੈਕਸ਼ਨ ‘ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲੀਵਰ ਸਾਫ ਹੋ ਜਾਂਦਾ ਹੈ।

ਪਾਚਣ ਕਿਰਿਆ ਕਰੇ ਮਜ਼ਬੂਤ 
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਜੂਸ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਨੂੰ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਗੰਨੇ ਦੇ ਜੂਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪਾਚਣਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।
ਇਹ ਵਰਤੋਂ ਸਾਵਧਾਨੀਆਂ 
ਫਰਿੱਜ ‘ਚ ਰੱਖਿਆ ਗੰਨੇ ਦਾ ਜੂਸ ਭੁੱਲ ਕੇ ਵੀ ਨਾ ਪੀਓ। ਫਰੈਸ਼ ਗੰਨੇ ਦਾ ਜੂਸ ਪੀਣ ਨਾਲ ਤੁਹਾਨੂੰ ਇਸ ‘ਚ ਮੌਜੂਦ ਨਿਊਟ੍ਰੀਸ਼ਸ ਮਿਲਣਗੇ। ਐਕਸਪਰਟ ਦੱਸਦੇ ਹਨ ਕਿ ਇਕ ਦਿਨ ‘ਚ 2 ਗਿਲਾਸ ਤੋਂ ਵੱਧ ਗੰਨੇ ਦਾ ਜੂਸ ਨਾ ਪੀਓ। ਜ਼ਿਆਦਾ ਗੰਨੇ ਦਾ ਜੂਸ ਦਾ ਸੇਵਨ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਕਦੇ ਵੀ ਸੜੇ ਹੋਏ ਗੰਨੇ ਦਾ ਕੱਢਿਆ ਹੋਇਆ ਜੂਸ ਨਾ ਪਿਓ। ਇਸ ਨਾ ਲ ਤੁਹਾਨੂੰ ਪੇਟ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।