ਬ੍ਰਿਸਬੇਨ — ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿਚ ਪਿਛਲੇ ਦਹਾਕੇ ਵਿਚ ਭਾਰੀ ਵਾਧਾ ਹੋਇਆ ਹੈ । ਇੱਥੇ ਮਨਾਏ ਜਾਂਦੇ ਭਾਰਤੀ ਉਤਸਵ ਅਤੇ ਤਿਉਹਾਰ ਭਾਰਤ ਦੇ ਕਿਸੇ ਸ਼ਹਿਰ ਜਾਂ ਕਸਬੇ ਦਾ ਭੁਲੇਖਾ ਪਾਉਂਦੇ ਹਨ । ਪਿਛਲੇ ਕੁਝ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿਚ ਪਰਿਵਾਰਿਕ ਮੇਲਿਆਂ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਪੇਸ਼ਕਾਰੀ ਵੇਖਣਯੋਗ ਹੁੰਦੀ ਰਹੀ ਹੈ । ਇਸੇ ਹੀ ਰੁਝਾਣ ਨੂੰ ਇਕ ਨਵੀਂ ਦਿੱਖ ਦਿੰਦੇ ਹੋਏ ਬ੍ਰਿਸਬੇਨ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਇਸ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਨਾਲ ਭਾਰਤੀ ਸਮਾਜ ਵਿਚ ਲੋਹੜੀ ਦੇ ਤਿਉਹਾਰ ਤੇ ਮੁੰਡੇ ਅਤੇ ਕੁੜੀ ਦੇ ਫਰਕ ਨੂੰ ਮਿਟਾਉਣ ਦਾ ਸੁਨੇਹਾ ਹੋਰ ਵੀ ਸਾਰਥਕ ਰੂਪ ਵਿਚ ਜਾਵੇਗਾ
Related Posts
ਕਿਸੇ ਕੁਲਹਿਣੀ ਘੜੀ ਵਕਤ ਗਿਆ ਸਾਨੂੰ ਠੱਗ, ਜਿਸਮਾਂ ਤੋਂ ਪਹਿਲਾਂ ਰੂਹ ਨੂੰ ਲੱਗੀ ਅੱਗ
“ਮੈਂ ਘੁੰਡ ਕੱਢੇ ਬਿਨਾਂ ਜਦੋਂ ਵੀ ਘਰੋਂ ਬਾਹਰ ਜਾਂਦੀ ਹਾਂ ਤਾਂ ਕੋਈ ਮੈਨੂੰ ਭੂਤਨੀ ਕਹਿੰਦਾ ਹੈ ਅਤੇ ਕੋਈ ਚੁੜੈਲ।…
ਪ੍ਰਧਾਨ ਮੰਤਰੀ ਮੋਦੀ ਨੂੰ ‘ਹਿੰਦੂ ਭੈਣਾਂ’ ਦੇ ਹੱਕ ਦੀ ਯਾਦ ਕਿਉਂ ਨਹੀਂ ਆਉਂਦੀ?
”ਮੇਰੀਆਂ ਮੁਸਲਿਮ ਔਰਤਾਂ, ਭੈਣਾਂ, ਉਨ੍ਹਾਂ ਨੂੰ ਅੱਜ ਮੈਂ ਲਾਲ ਕਿਲੇ ਤੋਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਤਿੰਨ ਤਲਾਕ ਨੇ ਸਾਡੇ ਦੇਸ…
ਮਿਸ਼ਨ ਫ਼ਤਹਿ : ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
ਤਪਾ (ਬਰਨਾਲਾ) : ਬਰਨਾਲਾ ਜ਼ਿਲ੍ਹੇ ਲਈ ਰਾਹਤ ਭਰੀ ਖਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ…