ਕੁਦਰਤ ਦੇ ਆਸ਼ਕ

0
120

ਵਾਸ਼ਿੰਗਟਨ — ਕੁਦਰਤ ਨਾਲ ਮਨੁੱਖ ਦਾ ਡੂੰਘਾ ਰਿਸ਼ਤਾ ਹੈ। ਦੁਨੀਆ ਵਿਚ ਬਹੁਤ ਸਾਰੇ ਕੁਦਰਤ ਪ੍ਰੇਮੀ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਮਹਿਲਾ ਬਾਰੇ ਦੱਸ ਰਹੇ ਹਾਂ ਉਸ ਨੇ 110 ਸਾਲ ਪੁਰਾਣੇ ਰੁੱਖ ਨੂੰ ਬਚਾਉਣ ਲਈ ਜੋ ਕੰਮ ਕੀਤਾ ਉਹ ਪ੍ਰਸ਼ੰਸਾਯੋਗ ਹੈ। ਅਮਰੀਕਾ ਦੀ ਰਹਿਣ ਵਾਲੀ ਸ਼ਾਰਲੀ ਆਰਮੀਟੇਜ ਹਾਵਰਡ (Sharalee Armitage Howard) ਦਾ ਪਹਿਲਾ ਅਤੇ ਮੁੱਖ ਟੀਚਾ ਰੁੱਖਾਂ ਨੂੰ ਕੱਟਣ ਤੋਂ ਬਚਾਉਣਾ ਹੈ। ਇਸ ਲਈ ਉਸ ਨੇ 110 ਸਾਲ ਪੁਰਾਣੇ ਰੁੱਖ ਨੂੰ ਬਚਾਉਣ ਲਈ ਆਪਣੇ ਡਿਜ਼ਾਈਨਿੰਗ ਦੇ ਹੁਨਰ ਦੀ ਵਰਤੋਂ ਕਰਦਿਆਂ ਇਸ ਦਾ ਰੂਪ ਹੀ ਬਦਲ ਦਿੱਤਾ। ਉਸ ਨੇ ਇਸ ਰੁੱਖ ਅੰਦਰ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

PunjabKesariਹਾਵਰਡ ਨੇ ਸ਼ੇਅਰ ਕੀਤਾ ਅਨੁਭਵ
ਹਾਵਰਡ ਮੁਤਾਬਕ ਕਾਟਨਵੁੱਡ ਦਾ ਰੁੱਖ ਆਮਤੌਰ ‘ਤੇ 50-60 ਸਾਲ ਤੱਕ ਹਰਿਆਲੀ ਭਰੂਪਰ ਰਹਿੰਦਾ ਹੈ। ਭਾਵੇਂਕਿ ਉਸ ਦੇ ਘਰ ਨੇੜੇ ਲੱਗਾ ਇਸ ਪ੍ਰਜਾਤੀ ਦਾ ਰੁੱਖ ਦੁੱਗਣੇ ਸਮੇਂ ਤੱਕ ਜ਼ਿੰਦਾ ਰਿਹਾ। ਕੁਝ ਸਮੇਂ ਬਾਅਦ ਇਹ ਸੁੱਕ ਗਿਆ ਅਤੇ ਇਸ ਦੀਆਂ ਟਹਿਣੀਆਂ ਟੁੱਟਣ ਲੱਗੀਆਂ। ਇਹ ਯਾਤਰੀਆਂ ਲਈ ਮੁਸ਼ਕਲ ਪੈਦਾ ਕਰ ਰਹੀਆਂ ਸਨ। ਇਸ ਕਾਰਨ ਸਥਾਨਕ ਪ੍ਰਸ਼ਾਸਨ ਨੇ ਇਸ ਰੁੱਖ ਨੂੰ ਕੱਟਣ ਦਾ ਫੈਸਲਾ ਲਿਆ।PunjabKesariਅਜਿਹੇ ਵਿਚ ਹਾਵਰਡ ਨੇ ਰੁੱਖ ਨੂੰ ਬਚਾਉਣ ਲਈ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਅਤੇ ਵਿਚਕਾਰੋਂ ਦੀ ਜਗ੍ਹਾ ਬਣਾ ਕੇ ਇਕ ਲਾਇਬ੍ਰੇਰੀ ਦੇ ਤੌਰ ‘ਤੇ ਤਿਆਰ ਕੀਤਾ। ਹਾਵਰਡ ਨੇ ਇਸ ਦੇ ਅੰਦਰ ਹੀ ਨਹੀਂ ਸਗੋਂ ਬਾਹਰ ਵੀ ਡਿਜ਼ਾਈਨਿੰਗ ਹੁਨਰ ਦੀ ਵਰਤੋਂ ਕੀਤੀ। ਜਿਵੇਂ ਕਿ ਇਸ ਦੀ ਛੱਤ ਨੂੰ ਢਲਾਣ ਵਾਲਾ ਰੂਪ ਦਿੱਤਾ। ਨਾਲ ਹੀ ਇਸ ਵਿਚ ਸ਼ੀਸ਼ੇ ਦਾ ਦਰਵਾਜਾ ਅਤੇ ਰੰਗੀਨ ਲਾਈਟਾਂ ਲਗਾ ਕੇ ਰੁੱਖ ਦਾ ਰੂਪ ਪੂਰੀ ਤਰ੍ਹਾਂ ਬਦਲ ਦੱਤਾ। ਲਾਇਬ੍ਰੇਰੀ ਦੇ ਬਾਹਰ ਸਾਈਨ ਬੋਰਡ ਦੇ ਤੌਰ ‘ਤੇ ਲੱਕੜ ਦੀ ਨੱਕਾਸ਼ੀ ਕਰ ਕੇ ਉਸ ਨੂੰ ਕਿਤਾਬਾਂ ਦਾ ਰੂਪ ਦਿੱਤਾ।ਜਾਣੋ ਲਿਟਿਲ ਫ੍ਰੀ ਲਾਇਬ੍ਰੇਰੀ ਸਕੀਮ ਦੇ ਬਾਰੇ
ਹਾਵਰਡ ਦੱਸਦੀ ਹੈ ਕਿ ਉਹ ਲਿਟਿਲ ਫ੍ਰੀ ਲਾਇਬ੍ਰੇਰੀ ਸਕੀਮ ਤੋਂ ਕਾਫੀ ਪ੍ਰਭਾਵਿਤ ਸੀ। ਇਸ ਦੇ ਤਹਿਤ ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿਚ ਆਪਣੀਆਂ ਕਿਤਾਬਾਂ ਦਾਨ ਵਿਚ ਦੇ ਸਕਦਾ ਹੈ ਅਤੇ ਦੂਜਾ ਕਿਸੇ ਵਿਅਕਤੀ ਨੂੰ ਪੜ੍ਹਨ ਲਈ ਪੈਸੇ ਵੀ ਨਹੀਂ ਦੇਣੇ ਪੈਂਦੇ। ਦੁਨੀਆ ਭਰ ਵਿਚ 100 ਤੋਂ ਵੱਧ ਦੇਸ਼ਾਂ ਵਿਚ ਕਰੀਬ 75 ਹਜ਼ਾਰ ਅਜਿਹੀਆਂ ਲਾਇਬ੍ਰੇਰੀਆਂ ਲੋਕਾਂ ਲਈ ਉਪਲਬਧ ਹਨ। ਫੇਸਬੁੱਕ ‘ਤੇ ਹਾਵਰਡ ਦੀ ਲਿਟਿਲ ਫ੍ਰੀ ਲਾਇਬ੍ਰੇਰੀ ਦੀ ਤਸਵੀਰ ਸ਼ੇਅਰ ਹੋਣ ਦੇ ਬਾਅਦ ਹੁਣ ਤੱਕ ਇਸ ਨੂੰ ਇਕ ਲੱਖ ਤੋਂ ਵੀ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।