ਕਾਂਗਰਸ ਦੀ ਸਕੱਤਰ ਬਣੀ ਮਹੰਤ

0
113

ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਅਪਸਰਾ ਰੈਡੀ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਥਾਪਿਆ ਹੈ। ਅਪਸਰਾ ਪਹਿਲੀ ਸਮਲਿੰਗੀ ਹੈ ਜੋ ਮਹਿਲਾ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਹੋਵੇਗੀ।
ਇਸ ਫ਼ੈਸਲੇ ਦਾ ਐਲਾਨ ਰਾਹੁਲ ਗਾਂਧੀ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਲੋਕਸਭਾ ਮੈਂਬਰ ਸੁਸ਼ਮਿਤਾ ਦੇਵ ਦੀ ਮੌਜੂਦਗੀ ‘ਚ ਕੀਤਾ ਗਿਆ।
ਆਂਧਰਾ ਪ੍ਰਦੇਸ਼ ਦੇ ਨਾਲਨੋਰ ਜਿਲ੍ਹੇ ਵਿਚ ਰਹਿਣ ਵਾਲੀ ਅਪਸਰਾ ਰੈਡੀ ਨੇ ਅਪਣੀ ਮੁਢਲੀ ਪੜਾਈ ਚਨੇਈ ਤੋਂ ਕੀਤੀ । ਉਸ ਤੋਂ ਬਾਅਦ ਅਸਟ੍ਰੇਲੀਆਂ ਦੀ ਮੋਨਾਸ਼ ਯੂਨੀਵਰਸੀਟੀ ਤੋਂ ਪਤਰਕਾਰੀ ਦੀ ਗ੍ਰੇਜੂਏਟ ਦੀ ਪੜਾਈ ਕੀਤੀ ।ਅਪਸਰਾ ਰੈਡੀ ਦਾ ਸ਼ੁਰੂ ਤੋਂ ਹੀ ਸਮਾਜਿਕ ਕੰਮਾਂ ਵਿੱਚ ਰੂਝਾਨ ਰਿਹਾ ਤੇ ਨਾਲ ਨਾਲ ਟ੍ਰਾਸਜੇਂਡਰ ਅਧਿਕਾਰੀਆਂ ਲਈ ਕੰਮ ਵੀ ਕੀਤੇ । ਉਸ ਤੋਂ ਬਾਅਦ ਲੰਡਨ ਤੋਂ ਪੋਸਟ ਗ੍ਰੇਜੂਏਸ਼ਨ ਕੀਤੀ ।
ਅਪਸਰ ਰੈਡੀ ਈ ਆਈਈਡੀਐਮਕੇ ਦੀ ਬੁਲਾਰਾ ਵੀ ਰਹੀ ਹੈ ਪ੍ਰੰਤੂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲੀਤਾ ਦੀ ਮੋਂਤ ਤੋਂ ਬਾਅਦ ਉਸ ਨੂੰ ਇਹ ਪਾਰਟੀ ਛੱਡਣੀ ਪਈ ।ਉਸਨੇ ਦੱਸਿਆਂ ਕਿ ਪਾਰਟੀ ਦੇ ਅੰਦਰ ਕਾਫੀ ਵਿਵਾਦ ਚੱਲ ਰਿਹਾ ਸੀ ਜਿਸਦਾ ਆਮ ਜਨਤਾ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ।ਇਕ ਵਾਰ ਉਸਨੇ ਬੀ ਜੇ ਪੀ ਵਿਚ ਵੀ ਕੰਮ ਕੀਤਾ ਪਰ ਥੋੜ ਸਮੇਂ ਬਾਅਦ ਪਾਰਟੀ ਛੱਡ ਦਿੱਤੀ।ਅਪਸਰਾ ਨੇ ਅਪਣੀ ਨਿਯੁਕਤੀ ਤੋਂ ਬਾਅਦ ਕਿਹਾ ਕਿ ਕਾਂਗਰਸ ਲੋਕਾਂ ਦੀ ਸੇਵਾ ਕਰਨ ਲਈ ਸਭ ਤੋਂ ਵਧੀਆ ਹੈ । ਦੂਜੇ ਪਾਸੇ ਉਸਦਾ ਕਹਿਣਾ ਹੈ ਕਿ ਉਸਦੀ ਅਪਣੀ ਜ਼ਿੰਦਗੀ ਦਾ ਸਫ਼ਰ ਬਹੁਤ ਰੰਜ ਭਰਿਆ ਰਿਹਾ ਹੈ ਤੇ ਲੌਕਾਂ ਨੇ ਬਹੁਤ ਮਜਾਕ ਵੀ ਉਡਾਇਆ ਸੀ ਪਰ ਉਸਨੇ ਕਿਸੇ ਦੀ ਪ੍ਰਵਾਹ ਨਾ ਕੀਤੀ। ਸਿਰਫ ਤੇ ਸਿਰਫ ਅਪਣੇ ਟਿੱਚੇ ਦਾ ਧਿਆਨ ਰੱਖਿਆ ।