ਕਪਿਲ ਦੇ ਸ਼ੋਅ ਤੋਂ ਸਿੱਧੂ ਦੀ ਛੁੱਟੀ

0
120

ਜਲੰਧਰ :ਪੁਲਵਾਮਾ’ਚ ਹੋਈ 40 ਜਵਾਨਾਂ ਦੀ ਸ਼ਹਾਦਤ ‘ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਉਨ੍ਹਾਂ ਨੂੰ ਭਾਰੀ ਪੈ ਗਿਆ ਹੈ। ਸੋਨੀ ਟੀ. ਵੀ. ਨੇ ਉਨ੍ਹਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਹੁਣ ਅਰਚਨਾ ਪੂਰਣਾ ਸਿੰਘ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਸਿੱਧੂ ਤੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਰਿਐਕਸ਼ਨ ਦਿੰਦੇ ਹੋਏ ਪਾਕਿਸਤਾਨ ਦੀ ਤਰਫਦਾਰੀ ਕੀਤੀ ਸੀ। ਸਿੱਧੂ ਨੇ ਕਿਹਾ ਸੀ, ”ਮੁੱਠੀਭਰ ਲੋਕਾਂ ਲਈ ਪੂਰੇ ਦੇਸ਼ ਨੂੰ ਜਿੰਮੇਦਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ। ਇਹ ਹਮਲਾ ਕਾਇਰਤਾਪੂਰਨ ਹੈ ਅਤੇ ਮੈਂ ਇਸ ਦੀ ਨਿੰਦਿਆ ਵੀ ਕਰਦਾ ਹਾਂ। ਕੋਈ ਵੀ ਹਿੰਸਾ ਬਰਦਸ਼ਤ ਨਹੀਂ ਕੀਤੀ ਜਾ ਸਕਦੀ, ਜੋ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ।” ਹਾਲਾਂਕਿ ਪਾਕਿਸਤਾਨ ਦੀ ਤਰਫਦਾਰੀ ਵਾਲੇ ਬਿਆਨ ਨੇ ਪਹਿਲਾਂ ਤੋਂ ਹੀ ਗੁੱਸੇ ‘ਚ ਲਾਲ ਹੋਈ ਜਨਤਾ ਲਈ ਅੱਗ ‘ਤੇ ਘਿਓ ਪਾਉਣ ਦਾ ਕੰਮ ਕੀਤਾ। ਲੋਕ ਸੋਸ਼ਲ ਮੀਡੀਆ ‘ਤੇ ਸਿੱਧੂ ਦਾ ਵਿਰੋਧ ਕਰ ਰਹੇ ਹਨ ਅਤੇ ਨਾਲ ਹੀ ਸਿੱਧੂ ਦੀ ਮੌਜ਼ੂਦਗੀ ਦੇ ਚੱਲਦੇ ‘ਦਿ ਕਪਿਲ ਸ਼ਰਮਾ ਸ਼ੋਅ’ ਨਾ ਦੇਖਣ ਦੀ ਚੇਤਾਵਨੀ ਵੀ ਦੇ ਰਹੇ ਹਨ।