ਚੰਡੀਗੜ੍ਹ: ਐਸਿਡ ਅਟੈਕ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਤੇ ਚਿਹਰੇ ਦੀ ਖੂਬਸੂਰਤੀ ਗਵਾ ਚੁੱਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨਿਵਾਸੀ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰ ਕੇ ਸਰਕਾਰ ‘ਤੇ ਲਿੰਗ ਦੇ ਆਧਾਰ ‘ਤੇ ਭੇਦਭਾਵ ਦੇ ਦੋਸ਼ ਲਾਏ ਹਨ। ਪਟੀਸ਼ਨਰ ਨੇ ਕੋਰਟ ਨੂੰ ਜਾਣੂ ਕਰਵਾਇਆ ਕਿ ਸਰਕਾਰ ਨੇ 2017 ‘ਚ ਐਸਿਡ ਅਟੈਕ ਪੀੜਤਾਂ ਲਈ ਹਰ ਮਹੀਨੇ 8000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਕਤ ਯੋਜਨਾ ‘ਚ ਸਿਰਫ ਐਸਿਡ ਅਟੈਕ ਤੋਂ ਪੀੜਤ ਔਰਤਾਂ ਨੂੰ ਹੀ ਵਿੱਤੀ ਸਹਾਇਤਾ ਮਿਲ ਰਹੀ ਹੈ, ਕਿਉਂਕਿ ਯੋਜਨਾ ‘ਚ ਐਸਿਡ ਅਟੈਕ ਤੋਂ ਪੀੜਤ ਪੁਰਸ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜੋ ਕਿ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੀ ਉਲੰਘਣਾ ਹੈ, ਜਿਥੇ ਸਪੱਸ਼ਟ ਕੀਤਾ ਗਿਆ ਹੈ ਕਿ ਲਿੰਗ ਦੇ ਆਧਾਰ ‘ਤੇ ਕਿਸੇ ਨੂੰ ਲਾਭ ਨਹੀਂ ਦਿੱਤਾ ਜਾ ਸਕਦਾ। ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 26 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ।
Related Posts
ਆਖਰ ਗੁਰੁ ਘਰ ਹੀ ਬਣਿਆ ਨਿਉਟਿਆਂ ਦੀ ਓਟ
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸ ਨੀਤੀ ਨੂੰ ਬਹੁਤ ਸਖਤ ਬਣਾ ਦਿੱਤਾ ਹੈ, ਜਿਸ ਤਹਿਤ ਬਹੁਤ ਸਾਰੇ ਭਾਰਤੀਆਂ…
ਗਰਮੀਆਂਂ ਵਿਚ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਗੰਨੇ ਦਾ ਜੂਸ
ਜਲੰਧਰ— ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡਿੰ੍ਰਕ ਅਤੇ ਕਈ…
ਲੀਚੀ ਖਾਣ ਨਾਲ ਹੋ ਸਕਦੇ ਹਾਂ ਕਈ ਬਿਮਾਰੀਆ ਤੋਂ ਮੁਕਤ
ਨਵੀਂ ਦਿੱਲੀ–ਦੇਸ਼ ’ਚ ਇਸ ਵਾਰ ਐਂਟੀਆਕਸੀਡੈਂਟ ਅਤੇ ਰੋਗ ਰੋਕੂ ਸਮਰੱਥਾ ਨਾਲ ਭਰਪੂਰ ਲੀਚੀ ਦੀ ਫਸਲ ਨਾ ਸਿਰਫ ਚੰਗੀ ਹੋਈ ਹੈ…