ਦੇਹਰਾਦੂਨ- ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਅਤੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਸ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ। ਸੂਬਾ ਸਰਕਾਰ ਨੇ ਤਤਕਾਲੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੇ 13 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਆਬਕਾਰੀ ਮੰਤਰੀ ਪ੍ਰਕਾਸ਼ ਪੰਤ ਨੇ ਦੱਸਿਆ ਕਿ ਕੰਮ ‘ਚ ਲਾਪਰਵਾਹੀ ਵਰਤਣ ਕਾਰਨ ਸੰਬੰਧਿਤ ਖੇਤਰ ‘ਚ ਨਿਯੁਕਤ ਵਿਭਾਗ ਦੇ 13 ਨਿਰੀਖਕਾਂ ਅਤੇ ਉਪ ਨਿਰੀਖਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Related Posts
ਭਾਰਤੀ ਬਾਜ਼ਾਰ ”ਚ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਫਰਿਜ਼ ਤੱਕ ਵੇਚੇਗੀ ਸ਼ਿਓਮੀ
ਕੋਲਕਾਤਾ—ਮਸ਼ਹੂਰ ਚਾਈਨੀਜ਼ ਕੰਪਨੀ ਸ਼ਿਓਮੀ ਅਗਲੇ ਸਾਲ ਤੋਂ ਵਾਈਟ ਗੁਡਸ ਇੰਡਸਟਰੀ ‘ਚ ਵੀ ਉਤਰਨ ਜਾ ਰਹੀ ਹੈ। ਇਸ ਤੋਂ ਬਾਅਦ ਭਾਰਤੀ…
ਬਿਹਾਰ ‘ਚ ਚਮਕੀ ਬੁਖਾਰ ਨੇ ਲਈ 129 ਬੱਚਿਆਂ ਦੀ ਜਾਨ
ਮੁਜੱਫਰਪੁਰ: ਬਿਹਾਰ ‘ਚ ਏਕਿਊਟ ਇੰਸੇਫਲਾਈਟਿਸ ਸਿੰਡ੍ਰੋਮ (ਏ. ਈ. ਐਸ.) ਜਿਸ ਨੂੰ ਚਮਕੀ ਬੁਖਾਰ ਕਿਹਾ ਜਾ ਰਿਹਾ ਹੈ, ਕਾਰਨ ਬਿਹਾਰ ‘ਚ…
ਇਕ ਪਾਸੇ ਲਾਇਆ ਪਟੇਲ ਦਾ ਉੱਚਾ ਬੁੱਤ, ਦੂਜੇ ਪਾਸੇ ਚੂਹੇ ਖਾ ਗਏ ਗਰੀਬ ਦਾ ਪੁੱਤ
ਦਰਭੰਗਾ : ਇੱਥੋਂ ਦੇ ਮੈਡੀਕਲ ਕਾਜਲ ਵਿਚ ਇਕ ਅੱਠ ਦਿਨ ਦੇ ਬੱਚੇ ਦੀ ਚੂਹਿਆਂ ਦੇ ਟੁੱਕਣ ਨਾਲ ਮੌਤ ਹੋ ਗਈ।…