ਨਵੀਂ ਦਿੱਲੀ— ਹੁਣ ਮੋਬਾਇਲ ਈ-ਵਾਲਿਟ ਦੇ ਯੂਜ਼ਰਸ ਜਲਦ ਹੀ ਇਕ ਵਾਲਿਟ ਤੋਂ ਦੂਜੇ ਵਾਲਿਟ ‘ਚ ਵੀ ਪੈਸੇ ਟਰਾਂਸਫਰ ਕਰ ਸਕਣਗੇ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਡਿਜੀਟਲ ਵਾਲਿਟ ਕੰਪਨੀਆਂ ਚਾਹੁਣ ਤਾਂ ਹੁਣ ਸਰਕਾਰ ਵੱਲੋਂ ਸਪੋਰਟਡ ਪੇਮੈਂਟ ਨੈੱਟਵਰਕ ਦਾ ਇਸਤੇਮਾਲ ਕਰ ਸਕਦੀਆਂ ਹਨ, ਜਿਸ ਨਾਲ ਇਨ੍ਹਾਂ ਕੰਪਨੀਆਂ ਵਿਚਕਾਰ ਆਪਸ ‘ਚ ਤੁਰੰਤ ਭੁਗਤਾਨ ਹੋ ਸਕੇਗਾ। ਦੇਸ਼ ‘ਚ ਤਕਰੀਬਨ 50 ਕੰਪਨੀਆਂ ਕੋਲ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (ਪੀ. ਪੀ. ਆਈ., ਡਿਜੀਟਲ ਵਾਲਿਟ) ਦੇ ਲਾਇਸੈਂਸ ਹਨ। ਮੋਬਾਇਲ ਵਾਲਿਟਸ ਵਿਚਕਾਰ ਪੇਮੈਂਟ ਲਈ ਆਰ. ਬੀ. ਆਈ. ਨੇ ਹੁਣ ਤਕ ਕੋਈ ਘੱਟੋ-ਘੱਟ ਚਾਰਜ ਲਾਗੂ ਨਹੀਂ ਕੀਤਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਦੇਸ਼ ‘ਚ ਡਿਜੀਟਲ ਪੇਮੈਂਟਸ ਨੂੰ ਤੇਜ਼ੀ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ‘ਚ ਮੋਬੀਕਵਿਕ, ਓਕਸੀਜਨ, ਪੇਟੀਐੱਮ, ਆਈ. ਟੀ. ਜੈੱਡ. ਕੈਸ਼ ਅਤੇ ਓਲਾ ਮਨੀ ਕੁਝ ਪਾਪੁਲਰ ਮੋਬਾਇਲ ਵਾਲਿਟਸ ਹਨ। ਮੌਜੂਦਾ ਸਮੇਂ ਇਕ ਮੋਬਾਈਲ ਵਾਲਿਟ ਤੋਂ ਕਿਸੇ ਹੋਰ ਕੰਪਨੀ ਵੱਲੋਂ ਚਲਾਏ ਜਾਂਦੇ ਵਾਲਿਟ ‘ਚ ਪੈਸਾ ਭੇਜਣ ਜਾਂ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਹੈ ਪਰ ਜਲਦ ਹੀ ਗਾਹਕ ਯੂ. ਪੀ. ਆਈ. ਰਾਹੀਂ ਮੋਬਾਇਲ ਵਾਲਿਟ ਵਿਚਕਾਰ ਪੈਸੇ ਟਰਾਂਸਫਰ ਕਰ ਸਕਣਗੇ।
Related Posts

‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਸਮਾਗਮ ਕਰਵਾਏਗੀ ਸਰਕਾਰ
ਚੰਡੀਗੜ, 9 ਜਨਵਰੀ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ…
ਜ਼ਿੰਦਗੀ – ਮਨਪ੍ਰੀਤ ਕੌਰ ਭਾਟੀਆ,
‘‘ਸੁਣੋ ਜੀ, ਹੁਣ ਤਾਂ ਮੈਂ ਬਸ ਅੱਕੀ ਪਈ ਆਂ। ਕੁੱਝ ਕਰਨਾ ਈ ਪੈਣੈ ਹੁਣ ਸ਼ੀਲਾ ਦਾ।’’ ‘‘ਕੀ ਹੋ ਗਿਆ ਹੁਣ?’’…
ਮੀਂਹ ਨੇ ਜਾਣ ਨਾ ਦਿੱਤੀ ਪੇਸ਼, ਦੋਵੇਂ ਭੈਣਾਂ ਜਿੱਤ ਗਈਆਂ ਕੇਸ
ਮਸਕਟ: ਭਾਰਤ ਤੇ ਪਾਕਿਸਤਾਨ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ 2018 ਦਾ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ ਗਿਆ। ਫਾਈਨਲ ਮੁਕਾਬਲੇ ਤੋਂ…