ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਇਹ ਕੰਪਨੀ ਸਭ ਤੋਂ ਅੱਗੇ

0
85

ਨਵੀਂ ਦਿੱਲੀ — ਜਿਸ ਸਮੇਂ ਤੋਂ ਟੈਲੀਕਾਮ ਸੈਕਟਰ ਵਿਚ ਰਿਲਾਇੰਸ ਜੀਓ ਨੇ ਕਦਮ ਰੱਖਿਆ ਹੈ ਉਸ ਸਮੇਂ ਤੋਂ ਇਸ ਸੈਕਟਰ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਸਸਤੀ ਕਾਲਿੰਗ ਨੂੰ ਲੈ ਕੇ ਜਿਥੇ ਜੀਓ ਸਭ ਤੋਂ ਅੱਗੇ ਨਿਕਲ ਚੁੱਕਾ ਹੈ ਉਥੇ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਹਰ ਮਹੀਨੇ ਬਾਜ਼ੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਟਰਾਈ ਅਨੁਸਾਰ ਅਕਤੂਬਰ ‘ਚ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਸਭ ਤੋਂ ਅੱਗੇ ਹੈ। ਅਕਤੂਬਰ ‘ਚ ਜੀਓ ਦੀ ਡਾਊਨਲੋਡ ਸਪੀਡ ਜਿਥੇ 22.3 ਐੱਮ.ਬੀ.ਪੀ.ਐੱਸ. ਰਹੀ, ਉਥੇ ਏਅਰਟੈੱਲ ਦੀ ਸਪੀਡ 9.5 ਐੱਮ.ਬੀ.ਪੀ.ਐੱਸ. ਰਹੀ। ਇਸ ਤੋਂ ਇਲਾਵਾ ਆਈਡਿਆ ਅਤੇ ਵੋਡਾਫੋਨ ਨਾਲ ਤੁਲਨਾ ਕੀਤੀ ਜਾਵੇ ਤਾਂ ਜੀਓ ਦੀ ਡਾਊਨਲੋਡ ਸਪੀਡ ਇਸ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਰਹੀ।