ਇਹ ਵੀ ਇੱਕ ਕਲਾ ਹੈ।

0
117

ਖਾਣਾ ਬਣਾਉਣਾ ਅਤੇ ਫਿਰ ਉਸ ਬਣੇ ਖਾਣੇ ਨੂੰ ਮੇਜ ਤੇ ਪਰੋਸਣ ਦੀ ਵੀ ਇਕ ਕਲਾ ਹੈ।ਦਾਲ ,ਸਬਜੀ, ਰੋਟੀ ,ਚਾਵਲ ਜਾਂ ਖੀਰ ਕੜਾਹ ਬਗੈਰਾ ਤਾਂ ਅਸੀਂ ਸਭ ਬਣਾਉਣਾ ਜਾਣਦੇ ਹੀ ਹੁੰਦੇ ਹਾਂ ।ਇਸ ਤੋਂ ਇਲਾਵਾ ਕਿਸੇ ਵੀ ਖਾਣੇ ਨੂੰ ਬਣਾਉਣ ਦੇ ਅਲੱਗ ਅਲੱਗ ideas ਸਾਡੇ ਕੋਲ ਹੋਣੇ ਚਾਹੀਦੇ ਹਨ।ਬਣੇ ਖਾਣਿਆਂ ਨੂੰ ਸੋਹਣੇ ਭਾਂਡਿਆਂ ਵਿੱਚ ਪਰੋਸਣਾ ਵੀ ਕਲਾ ਹੈ। ਸੁਚੱਜੇ ਤਰੀਕੇ ਨਾਲ ਪਰੋਸਿਆ ਖਾਣਾ ਅੱਖਾਂ ਦੀ ਭੁੱਖ ਨਾਲ ਪੇਟ ਦੀ ਭੁੱਖ ਵੀ ਵਧਾਉਂਦਾ ਹੈ।
ਮੈ ਅੱਜ ਤੋਂ ਕਈ ਸਾਲ ਪਹਿਲਾਂ ਜਰਮਨ ਰੈਸਟੋਰੈਂਟ ਵਿੱਚ ਖਾਣੇ ਦੀ ਮੇਜ ਨੂੰ ਸੈੱਟ ਕਰਨ ਦੇ Rules ਸਿੱਖੇ ਸਨ।ਉਸ ਰੈਸਟੋਰੈਂਟ ਦਾ ਮਾਲਿਕ ਜਰਮਨ ਸੀ ,ਪਰ ਸੀ ਬੜਾ ਕੱਬਾ।ਉਹ ਪਲੇਟ ਅਤੇ ਗਲਾਸ ਅਤੇ Dinner knife Dinner Fork ਦੀ ਸੈਟਿੰਗ ਵੇਲੇ ਇੰਚੀਟੇਪ ਲੈ ਕੇ ਮਿਣਦਾ ਸੀ ਕੇ ਹਰ ਚੀਜ ਬਰਾਬਰ ਹੋਣੀ ਚਾਹੀਦੀ ਹੈ।ਇਕ ਦਿਨ ਉਸ ਰੈਸਟੋਰੈਂਟ ਤੇ 20 ਲੋਕਾਂ ਦੀ ਬੁਕਿੰਗ ਸੀ ਜਿੰਨਾ ਨੇ ਜਨਮ ਦਿਨ ਦੀ ਪਾਰਟੀ ਕਰਨੀ ਸੀ ਤੇ ਮੇਰੀ ਡਿਉਟੀ ਸੀ ਟੇਬਲ ਨੂੰ ਸੈੱਟ ਕਰਨਾ ਦੀ।ਮੈ ਉਸ ਟੇਬਲ ਨੂੰ ਸੈੱਟ ਕਰਨ ਲਈ ਦੋ ਘੰਟੇ ਲਾਏ ।ਮੇਰੇ ਤੋਂ ਕਦੇ ਪਲੇਟ ਤੇ ਕਦੇ ਪਲੇਟ ਤੋਂ ਪਾਣੀ ਦੇ ਗਲਾਸ ਨੂੰ ਰੱਖਣ ਵਿੱਚ ਫਰਕ ਪੈ ਜਾਂਦਾ ਸੀ ਕਦੇ Red wine ਤੇ white wine ਦੇ ਗਲਾਸਾਂ ਚੋ ਪਤਾ ਨਹੀਂ ਸੀ ਲੱਗਦਾ ਪਹਿਲਾ ਮੂਹਰੇ ਕਿਹੜਾ ਗਲਾਸ ਰੱਖਣਾ ਹੈ।ਤੇ ਕਿੰਨੀ ਕਿੰਨੀ ਦੂਰੀ ਤੇ ਰੱਖਣਾ ਹੈ।ਫਿਰਮੈDessert knife ਤੇ Dessert spoon ਦੋਨੋਂ ਇਕ ਦਿਸ਼ਾ ਜਾਂ ਉਲਟ ਦਿਸ਼ਾ ਵਿੱਚ ਰੱਖਨੇ ਹਨ।ਮੈਨੂੰ ਇਸ ਇਮਤਿਹਾਨ ਵਿੱਚੋ ਰੈਸਟੋਰੈਂਟ ਦੇ ਮਾਲਕ ਨੇ ਮੈਨੂੰ ਉਨੀ ਦੇਰ ਪਾਸ ਨਹੀਂ ਕੀਤਾ ਸੀ ।ਜਿੰਨੀ ਦੇਰ ਪਲੇਟ knife fork Dessert fork Dessert spoon ਅਤੇ ਤਿੰਨੇ ਗਲਾਸਾਂ ਵਿੱਚ ਇੱਕੋ ਜਿਹਾ ਫਾਸਲਾ ਤੇ ਸਹੀ ਤਰੀਕੇ ਨਾਲ Table rules ਅਨੁਸਾਰ ਸੈੱਟ ਨਹੀਂ ਸੀ ਕੀਤੇ। ਇਨਾਂ ਲੋਕਾਂ ਅਨੁਸਾਰ ਖਾਣਾ ਭਾਵੇਂ ਜਿਸ ਤਰਾਂ ਦਾ ਮਰਜੀ ਹੋਵੇ ਪਰ,ਖਾਣੇ ਦੀ ਮੇਜ ਸਹੀ ਤਰੀਕੇ ਨਾਲ ਸੈੱਟ ਹੋਣੀ ਚਾਹੀਦੀ ਹੈ।ਫਿਰ ਇਕ ਦਿਨ ਮੈਂ ਆਪਣੇ ਬੌਸ ਤੋਂ ਸਹੀ ਤਰੀਕੇ ਦੀ ਸਿੱਖੀ ਨੇ ਇਸ ਤਰਾਂ ਦੇ 5 ਮੇਜ 100 ਬੰਦਿਆਂ ਲਈ ਸੈੱਟ ਕੀਤਾ।ਜਿਸ ਉੱਤੇ ਮੈਨੂੰ ਆਪਣੇ ਆਪ ਦੇ ਮਾਣ ਮਹਿਸੂਸ ਹੋਇਆ ਨਾਲ ਨਾਲ ਮੇਰੇ ਬੌਸ ਨੂੰ ਕੇ ਇਕ ਬਾਰੀ ਝਿੜਕੇ ਖਾਹ ਕੇ ਮੈਂ ਉਸ ਤੋਂ ਇਕ ਵਧੀਆ ਕਲਾ ਸਿੱਖ ਲਈ ਹੈ। ਇਹ ਵੀ ਇਕ ਕਲਾ ਹੈ।ਖਾਣੇ ਦੀ ਮੇਜ ਨੂੰ ਮੇਜ ਦੇ Rules ਅਨੁਸਾਰ ਸਜਾਉਣਾ। ਜਦ ਅਸੀਂ ਇਹ ਹੀ ਵਿਹਾਰ ਆਪਣੇ ਘਰ ਦੀ ਰਸੋਈ ਵਿੱਚ ਲੈ ਕੇ ਆਉਂਦੇ ਹਾਂ । ਮੇਜ ਤੇ ਪੲੀ ਹਰ ਸ਼ੈ ਲੱਜਤ ਤੇ ਸੁਆਦ ਭਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਖਾਣ ਵਿੱਚ ਅਨੰਦ ਤੇ ਸਕੂਨ ਦਾ ਵਾਧਾ ਹੁੰਦਾ ਵੀ ਹੁੰਦਾ ਹੈ।
ਅੰਜੂਜੀਤ ਸ਼ਰਮਾ ਜਰਮਨੀ