ਅਸੀ ਤਾ ਬੁੱਢੇ ਬਲਦ ਨਾਲ ਵੀ ਖੇਤ ਵਾਹਲਾਂਗੇ

0
134

ਨਵੀਂ ਦਿੱਲੀ—ਚਾਹੇ ਹੀ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਐੱਮ.ਐੱਸ. ਧੋਨੀ. ਦਾ ਕਰੀਅਰ ਢਲਾਨ ‘ਤੇ ਹੈ ਪਰ ਸਾਊਥ ਅਫਰੀਕਾ ਦੇ ਮਹਾਨ ਖਿਡਾਰੀਆਂ ‘ਚੋਂ ਏ.ਬੀ.ਡੀਵਿਲੀਅਰਜ਼ ਹੁਣ ਵੀ ਉਨ੍ਹਾਂ ਨੂੰ ਮੈਚ ਵਿਨਿੰਗ ਖਿਡਾਰੀ ਮੰਨਦੇ ਹਨ। ਏ.ਬੀ. ਡੀਵਿਲੀਅਰਜ਼ ਨੇ ਬਿਆਨ ਦਿੱਤਾ ਕਿ ਜੇਕਰ ਧੋਨੀ 80 ਸਾਲ ਦੇ ਵੀ ਹੋ ਗਏ ਤਾਂ ਵੀ ਉਹ ਉਨ੍ਹਾਂ ਨੂੰ ਆਪਣੀ ਟੀਮ ‘ਚ ਚੁਣਨਗੇ। ਭਾਰਤ ਆਏ ਡੀਵਿਲੀਅਰਜ਼ ਤੋਂ ਜਦੋਂ ਭਾਰਤੀ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਖਰਾਬ ਫਾਰਮ ‘ਚ ਚੱਲ ਰਹੇ ਧੋਨੀ ਨੂੰ ਵਨ ਡੇ ਟੀਮ ਤੋਂ ਬਾਹਰ ਕੀਤਾ ਜਾਣਾ ਚਾਹੀਦਾ? ਤਾਂ ਇਸ ‘ਤੇ ਉਨ੍ਹਾਂ ਨੂੰ ਹਾਸਾ ਆ ਗਿਆ, ਡੀਵਿਲੀਅਰਜ਼ ਨੇ ਕਿਹਾ,’ ਤੁਸੀਂ ਲੋਕ ਬਹੁਤ ਮਜ਼ਾਕੀਆ ਹੋ, ਮੈਂ ਹਰ ਸਾਲ ਹਰ ਰੋਜ਼ ਆਪਣੀ ਟੀਮ ‘ਚ ਧੋਨੀ ਨੂੰ ਰੱਖਾਂਗਾ, ਚਾਹੇ ਉਹ 80 ਸਾਲ ਦੇ ਹੋ ਜਾਣ ਮੈਂ ਚਾਹਾਂਗਾ ਕਿ ਧੋਨੀ ਮੇਰੀ ਟੀਮ ਦਾ ਹਿੱਸਾ ਰਹਿਣ, ਧੋਨੀ ਦਾ ਰਿਕਾਰਡ ਸ਼ਾਨਦਾਰ ਹੈ, ਉਨ੍ਹਾਂ ਦਾ ਰਿਕਾਰਡ ਇਸਦਾ ਗੁਵਾਹ ਹੈ ਕਿ ਤੁਸੀਂ ਅਜਿਹੇ ਖਿਡਾਰੀ ਨੂੰ ਟੀਮ ਤੋਂ ਬਾਹਰ ਕਰਨਾ ਚਾਹੁੰਦੇ ਹਨ।’

ਅੰਕੜੇ ਧੋਨੀ ਦੇ ਖਿਲਾਫ ਹਨ, ਇਸ ਸੀਜ਼ਨ ‘ਚ ਧੋਨੀ ਨੇ 9 ਮੈਚਾਂ ‘ਚ ਸਿਰਫ 26 ਦੀ ਔਸਤ ਨਾਲ 156 ਦੌੜਾਂ ਬਣਾਈਆਂ ਹਨ, ਹੈਰਾਨੀ ਦੀ ਗੱਲ ਇਹ ਹੈ ਕਿ ਧੋਨੀ ਦਾ ਸਟ੍ਰਾਇਕ ਰੇਟ ਸਿਰਫ 62.65 ਹੈ, ਜੋ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਖਰਾਬ ਸਟ੍ਰਾਈਕ ਰੇਟ ਹੈ, ਇਸ ਲਈ ਧੋਨੀ ਦੀ ਵਨ ਡੇ ਟੀਮ ‘ਚ ਜਗ੍ਹਾ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਡੀਵਿਲੀਅਰਜ਼ ਨੇ ਸਿਰਫ ਧੋਨੀ ਹੀ ਨਹੀਂ ਵਿਰਾਟ ਕੋਹਲੀ ਦੀ ਵੀ ਤਾਰੀਫ ਕੀਤੀ, ਡੀਵਿਲੀਅਰਜ਼ ਨੇ ਕਿਹਾ ਕਿ ਕੋਹਲੀ ਬਿਹਤਰੀਨ ਕਪਤਾਨ ਅਤੇ ਸ਼ਾਨਦਾਰ ਲੀਡਰ ਹਨ, ਉਨ੍ਹਾਂ ਦਾ ਦਿਮਾਗ ਗਜਬ ਦਾ ਹੈ ਅਤੇ ਉਹ ਨਿਖਰਦਾ ਜਾ ਰਿਹਾ ਹੈ।