ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜਿਆਂ ‘ਚੋਂ ਇਕ ਹੈ। ਦੋਹਾਂ ਨੇ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਯੁਵਰਾਜ’, ‘ਮੈਨੇ ਪਿਆਰ ਕਿਓਂ ਕਿਆ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ ਸੀ। ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਆਖਰੀ ਵਾਰ ਦੋਵੇਂ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਭਾਰਤ’ ‘ਚ ਨਜ਼ਰ ਆਏ ਸਨ। ਹੁਣ ਖਬਰ ਆਈ ਹੈ ਕਿ ਦੋਵੇਂ ਇਕ ਵਾਰ ਫਿਰ ‘ਟਾਈਗਰ 3’ ‘ਚ ਇਕੱਠੇ ਵੱਡੇ ਪਰਦੇ ‘ਤੇ ਨਜ਼ਰ ਆਉਣਗੇ ਜੋ ਕਿ ਟਾਈਗਰ ਫਰੈਂਚਾਈਜ਼ ਦਾ ਤੀਜਾ ਹਿੱਸਾ ਹੈ।
ਇਕ ਇੰਟਰਟੈਨਮੈਂਟ ਪੋਰਟਲ ਅਨੁਸਾਰ ਸਲਮਾਨ ਖਾਨ ਇਸ ਫਿਲਮ ਨੂੰ ਕਰਨ ਲਈ ਤਿਆਰ ਹੋ ਗਏ ਹਨ। ਇਹ ਐਕਸ਼ਨ ਨਾਲ ਭਰੀ ਫਿਲਮ ਹੋਵੇਗੀ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਦੇ ਸ਼ੁਰੂ ‘ਚ ਸ਼ੁਰੂ ਹੋਵੇਗੀ। ਇੱਕ ਸੂਤਰ ਨੇ ਪਿੰਕਵਿਲਾ ਨੂੰ ਦੱਸਿਆ, “ਸਲਮਾਨ ਖਾਨ ਫਿਲਮ ਵਿੱਚ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਫਿਲਮ ਵਿੱਚ ਉਨ੍ਹਾਂ ਦੇ ਆਪੋਜ਼ਿਟ ਕੈਟਰੀਨਾ ਕੈਫ ਹੋਵੇਗੀ ਅਤੇ ਇਸ ਵਿੱਚ ਕਾਫ਼ੀ ਐਕਸ਼ਨ ਹੋਏਗਾ। ਅਗਲੇ ਸਾਲ ਦੇ ਸ਼ੁਰੂ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਸਲਮਾਨ ਅਤੇ ਕੈਟਰੀਨਾ ਦੀ ਜੋੜੀ ਆਨਸਕਰੀਨ ਸਭ ਤੋਂ ਸਫਲ ਹੈ। ਦੋਵਾਂ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਹੁਣ ‘ਟਾਈਗਰ 3’ ਵਿੱਚ ਵੱਡੇ ਪਰਦੇ ‘ਤੇ ਦਿਖਾਈ ਦੇਣਗੀਆਂ।”
ਇਕ ਹੋਰ ਸਰੋਤ ਨੇ ਖੁਲਾਸਾ ਕੀਤਾ ਕਿ ਮਨੀਸ਼ ਸ਼ਰਮਾ ਇਸ ਦਾ ਨਿਰਦੇਸ਼ਨ ਕਰਨਗੇ। ਆਦਿੱਤਿਆ ਚੋਪੜਾ ਚਾਹੁੰਦੇ ਸੀ ਕਿ ਕੋਈ ਨਵਾਂ ‘ਟਾਈਗਰ 3’ ਡਾਇਰੈਕਟ ਕਰੇ। ਸੂਤਰ ਨੇ ਕਿਹਾ, ਮਨੀਸ਼ ਸ਼ਰਮਾ ਟਾਈਗਰ ਨੂੰ ਨਿਰਦੇਸ਼ਤ ਕਰੇਗਾ। ਆਦਿਤਿਆ ਚੋਪੜਾ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਟਾਈਗਰ ਦੀ ਫ੍ਰੈਂਚਾਇਜ਼ੀ ਨੂੰ ਅੱਗੇ ਲੈ ਜਾਣਗੇ ਅਤੇ ਸਲਮਾਨ ਖਾਨ ਨੇ ਮਨੀਸ਼ ਨਾਲ ਸਹਿਮਤੀ ਜਤਾਈ ਹੈ।