Realme ਨੇ ਲਾਂਚ ਕੀਤਾ 10 ਵਾਟ ਦਾ ਵਾਇਰਲੈੱਸ ਚਾਰਜਰ

[ad_1]


ਨਵੀਂ ਦਿੱਲੀ: ਸਮਾਰਟਫੋਨ ਬ੍ਰਾਂਡ ਰੀਅਲਮੀ(Real me) ਭਾਰਤ ‘ਚ ਆਪਣੇ ਸਮਾਰਟਫੋਨਜ਼ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕੰਪਨੀ ਨੇ ਆਪਣੇ 10 ਵਾਟ ਵਾਇਰਲੈਸ ਚਾਰਜਰ ਦੇ ਉਦਘਾਟਨ ਨਾਲ ਭਾਰਤ ਵਿੱਚ ਆਪਣੇ ਉਤਪਾਦ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ। ਵਾਇਰਲੈੱਸ ਚਾਰਜਰ 899 ਰੁਪਏ ਦੀ ਕੀਮਤ ‘ਚ ਕੰਪਨੀ ਦੀ ਅਧਿਕਾਰਤ ਵੈਬਸਾਈਟ ਰੀਅਲਮੀ ਡਾਟ ਕਾਮ ‘ਤੇ ਉਪਲਬਧ ਹੈ।

ਰੀਅਲਮੀ 10 ਵਾਟ ਵਾਇਰਲੈੱਸ ਚਾਰਜਰ ਤੇਜ਼ ਚਾਰਜ ਟੈਕਨਾਲੋਜੀ ਨਾਲ ਬਾਜ਼ਾਰ ‘ਚ ਲਾਂਚ ਕੀਤਾ ਗਿਆ ਹੈ। ਇਸ ਦੀ ਵਰਤੋਂ ਵਾਇਰਲੈੱਸ ਤੌਰ ‘ਤੇ ਸਮਾਰਟਫੋਨ ਜਾਂ ਕਿਸੇ ਹੋਰ ਡਿਵਾਈਸ ਨੂੰ ਚਾਰਜ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿੱਚ 5V / 9V ਟਾਈਪ-ਸੀ ਇੰਪੁੱਟ ਪੋਰਟ ਹੈ। ਵਾਇਰਲੈੱਸ ਚਾਰਜਰ ਵਿੱਚ ਐਂਡਰਾਇਡ ਫੋਨਾਂ ਲਈ ਵੱਧ ਤੋਂ ਵੱਧ 10 ਵਾਟ ਅਤੇ ਐਪਲ ਆਈਫੋਨਜ਼ ਲਈ 7.5 ਵਾਟ ਦੀ ਵਿਸ਼ੇਸ਼ਤਾ ਹੈ। ਰੀਅਲਮੀ ਦਾ ਇਹ ਵਾਇਰਲੈੱਸ ਚਾਰਜਰ 50 ਸੈਮੀ ਚਾਰਜ ਕੇਬਲ ਦੇ ਨਾਲ ਆਉਂਦਾ ਹੈ।

ਇਸ ਰੀਅਲਮੀ ਵਾਇਰਲੈੱਸ ਚਾਰਜਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਵਾਇਰਲੈੱਸ ਚਾਰਜਰ ‘ਤੇ ਮੈਟ ਸਾਫਟ ਪੇਂਟ ਹੈ। ਜਿਸ ਕਾਰਨ ਅਚਾਨਕ ਹੋਏ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ। ਇਸ ਚਾਰਜਰ ਦੀ ਮੋਟਾਈ 9 ਮਿਲੀਮੀਟਰ ਹੈ। ਇਹ ਚਾਰਜਰ ਕ੍ਰੈਡਿਟ ਕਾਰਡਾਂ ਅਤੇ ਹੋਰ ਧਾਤੂ ਚੀਜ਼ਾਂ ਦੀ ਪਛਾਣ ਕਰਨ ਦੇ ਸਮਰੱਥ ਹੈ। ਇਹ ਉਨ੍ਹਾਂ ਦੇ ਨਜ਼ਦੀਕ ਆਉਂਦੇ ਹੀ ਆਪਣੇ ਆਪ ਬੰਦ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਿਵਾਈਸ ਸੁਰੱਖਿਆ ਦੀਆਂ ਕਈ ਪਰਤਾਂ ਨਾਲ ਲਾਂਚ ਕੀਤਾ ਗਿਆ ਹੈ।

Leave a Reply

Your email address will not be published. Required fields are marked *