ਪੈਰਿਸ—ਆਈਫਲ ਟਾਵਰ ਦੀਆਂ ਪੌੜੀਆਂ ਦੇ ਇਕ ਹਿੱਸੇ ਨੂੰ ਪੈਰਿਸ ਵਿਚ ਜ਼ਬਰਦਸਤ ਨੀਲਾਮੀ ਤੋਂ ਬਾਅਦ ਕਰੀਬ 1 ਕਰੋੜ 36 ਲੱਖ ਰੁਪਏ (1,70, 000 ਯੂਰੋ) ਵਿਚ ਵੇਚ ਦਿੱਤਾ ਗਿਆ ਜੋ ਇਸ ਦੀ ਵਿਕਰੀ ਤੋਂ ਪਹਿਲਾਂ ਲਗਾਈ ਗਈ ਅਨੁਮਾਨਿਤ ਕੀਮਤ ਤੋਂ ਤਿੰਨ ਗੁਣਾ ਜ਼ਿਆਦਾ ਹੈ। ਨੀਲਾਮੀਕਰਤਾਵਾਂ ਨੇ ਦੱਸਿਆ ਕਿ ਰਾਜਧਾਨੀ ਪੈਰਿਸ ਦੀ ਪਛਾਣ ਇਸ ਸਮਾਰਕ ਦੇ ਦੂੱਜੇ ਅਤੇ ਤੀਜੇ ਤੱਲ ਦੇ ਵਿਚ 2 ਦਰਜਨ ਤੋਂ ਜ਼ਿਆਦਾ ਲੋਹੇ ਦੀ ਬਣੀਆਂ ਪੌੜੀਆਂ ਨੂੰ ਮੱਧ-ਪੂਰਬ ਦੇ ਇਕ ਕਲੈਕਟਰ ਨੇ 1, 69, 000 ਯੂਰੋ ‘ਚ ਖਰੀਦਿਆ। ਨੀਲਾਮੀ ਘਰ ਆਰਟਕਿਊਰਿਅਲ ਨੇ ਨੀਲਾਮੀ ਤੋਂ ਪਹਿਲਾਂ ਇਨ੍ਹਾਂ ਪੌੜੀਆਂ ਦੀ ਅਨੁਮਾਨਿਤ ਕੀਮਤ 40 ਹਜ਼ਾਰ ਤੋਂ 60 ਹਜ਼ਾਰ ਯੂਰੋ ਦੇ ਵਿਚ ਲਗਾਈ ਗਈ ਸੀ। ਕਰੀਬ 4.3 ਮੀਟਰ ਉੱਚੀਆਂ ਇਹ ਪੌੜੀਆਂ ਕਨਾਡਾਈ ਸੰਗ੍ਰਿਹ ਦਾ ਹਿੱਸਾ ਹਨ ਜੋ 1889 ‘ਚ ਆਈਫਲ ਟਾਵਰ ਦੀ ਉਸਾਰੀ ਸਮੇਂ ਤੋਂ ਹੀ ਇਸ ਨਾਲ ਜੁੜੀਆਂ ਹੋਈਆਂ ਹਨ। ਆਈਫਲ ਟਾਵਰ ਫ਼ਰਾਂਸ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸਮਾਰਕ ਹੈ, ਜਿਸ ਦੀ ਉਚਾਈ 324 ਮੀਟਰ ਹੈ।
Related Posts
ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ ਮਿਲੇ 6 ਉਂਗਲੀਆਂ ਵਾਲੇ ਬੂਟ
ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਹੇਪਟਾਥਲਾਨ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ 6 ਉਂਗਲੀਆਂ ਵਾਲੇ…
ਕਸੂਰ ਸਰਕਾਰ ਦਾ ਲੋਕਾਂ ਨੂੰ ਦੇਖ ਕੇ ਟਮਾਟਰ ਬੜ੍ਹਕਾਂ ਮਾਰਦਾ
ਨਵੀਂ ਦਿੱਲੀ – ਹਾਲ ਹੀ ਵਿਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਪਲਾਨ ਬਣਾ…
ਪੰਜਾਬ ਸਰਕਾਰ ਦਾ ਤੋਹਫਾ, ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਵੇਗਾ ਸਸਤਾ
ਚੰਡੀਗੜ੍ਹ— ਪੰਜਾਬ ਸਰਕਾਰ ਨੇ 2019-20 ਦੇ ਬਜਟ ‘ਚ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ…