ਉਸਾਕਾ : ਜਾਪਾਨ ਦਾ ਓਕੀਨੋਸ਼ੀਮਾ ਟਾਪੂ ਇੱਕ ਪ੍ਰਾਚੀਨ ਧਾਰਮਿਕ ਥਾਂ ਹੈ ਜਿੱਥੇ ਔਰਤਾਂ ਦੇ ਆਉਣ ‘ਤੇ ਪਾਬੰਦੀ ਹੈ। ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਯੂਨੈਸਕੋ ਵੱਲੋਂ ਇਸ ਨੂੰ ਵਿਸ਼ਵ ਦੀ ਵਿਰਾਸਤੀ ਥਾਂ ਐਲਾਨਿਆ ਗਿਆ ਹੈ। ਓਕੀਨੋਸ਼ੀਮਾ, ਓਕਿਤਸੂ ਦੇ ਪਵਿੱਤਰ ਅਸਥਾਨ ਦਾ ਘਰ ਹੈ।ਇਸ ਨੂੰ 17ਵੀਂ ਸਦੀ ਵਿੱਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ। ਟਾਪੂ ‘ਤੇ ਪੈਰ ਰੱਖਣ ਤੋਂ ਪਹਿਲਾਂ, ਆਦਮੀਆਂ ਨੂੰ ਆਪਣੇ ਕੱਪੜੇ ਲਾਹ ਕੇ ਅਤੇ ਸਰੀਰ ਨੂੰ ਸਾਫ਼ ਕਰਨ ਦੀ ਰਸਮ ਤੋਂ ਲੰਘਣਾ ਪੈਂਦਾ ਹੈ।ਜਦੋਂ ਉਹ ਇਸ ਥਾਂ ਨੂੰ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਨਾ ਤਾਂ ਕਿਸੇ ਨਿਸ਼ਾਨੀ ਨੂੰ ਨਾਲ ਲੈ ਕੇ ਜਾਣ ਦੀ ਇਜਾਜ਼ਤ ਹੈ ਅਤੇ ਨਾ ਹੀ ਆਪਣੀ ਯਾਤਰਾ ਬਾਰੇ ਜਾਣਕਾਰੀ ਦੇਣ ਦੀ।ਜਾਪਾਨ ਟਾਇਮਜ਼ ਦੀਆਂ ਰਿਪੋਰਟਾਂ ਅਨੁਸਾਰ ਇੱਥੇ ਧਾਰਮਿਕ ਅਸਥਾਨ ਦੇ ਬਣਨ ਤੋਂ ਪਹਿਲਾਂ ਓਕੀਨੋਸ਼ੀਮਾ ਦੀ ਵਰਤੋਂ ਸਮੁੰਦਰ ‘ਚ ਜਾਣ ਵਾਲੇ ਜਹਾਜ਼ਾਂ ਅਤੇ ਕੋਰੀਆਈ ਤੇ ਚੀਨੀ ਲੋਕਾਂ ਵਿਚਾਲੇ ਵਪਾਰਕ ਸਬੰਧਾਂ ਲਈ ਰਸਮਾਂ ਕਰਕੇ ਹੁੰਦੀ ਸੀ।ਇਹ ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਟਾਪੂ ‘ਤੇ ਅਜਿਹੇ ਕਈ ਕਲਾ ਦੇ ਨਮੂਨੇ ਮਿਲੇ ਹਨ ਜਿਨ੍ਹਾਂ ਨੂੰ ਤੋਹਫ਼ਿਆਂ ਦੇ ਤੌਰ ‘ਤੇ ਇੱਥੇ ਲਿਆਂਦਾ ਗਿਆ ਸੀ, ਇਨ੍ਹਾਂ ਵਿੱਚ ਕੋਰੀਆਈ ਪ੍ਰਾਇਦੀਪ ਤੋਂ ਆਈਆਂ ਸੋਨੇ ਦੀਆਂ ਅੰਗੂਠੀਆਂ ਵੀ ਸ਼ਾਮਿਲ ਹਨ।ਇਹ ਓਕਿਤਸੂ ਦੇ ਪਵਿੱਤਰ ਅਸਥਾਨ ਦਾ ਘਰ ਹੈ। ਇਸ ਨੂੰ 17ਵੀਂ ਸਦੀ ਵਿੱਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ
ਟਾਪੂ ਹੁਣ ਹਰ ਸਾਲ ਇੱਕ ਦਿਨ ਵਿੱਚ ਸੈਲਾਨੀਆਂ ਦਾ ਸਵਾਗਤ ਕਰਦਾ ਹੈ, ਉਹ ਦਿਨ ਹੁੰਦਾ ਹੈ 27 ਮਈ ਅਤੇ ਪ੍ਰਾਚੀਨ ਨਿਯਮਾਂ ਨੂੰ ਅਜੇ ਵੀ ਮੰਨਿਆ ਜਾਂਦਾ ਹੈ। ਸੈਲਾਨੀਆਂ ਦੀ ਗਿਣਤੀ 200 ਤੱਕ ਹੀ ਸੀਮਤ ਹੈ।