ਜੀਰਕਪੁਰ : ਜ਼ੀਰਕਪੁਰ ਦੇ ਢਕੌਲੀ ਖੇਤਰ ਅਧੀਨ ਪੈਂਦੀ ਪਿੰਡ ਕਿਸ਼ਨਪੁਰਾ ਦੀ ਰਾਧਾ ਇਨਕਲੇਵ ਕਾਲੋਨੀ ਦੇ ਵਸਨੀਕ ਇਕ 28 ਸਾਲਾ ਨੌਜਾਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਕੇ ਮ੍ਰਿਤਕ ਦੀ ਲਾਸ਼ ਵਾਰਿਸਾ ਹਵਾਲੇ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਵਿਜੇ ਕੁਮਾਰ (28) ਪੁੱਤਰ ਗੰਗਾ ਰਾਮ ਵਾਸੀ ਰਾਧਾ ਇਨਕਲੇਵ ਕਿਸ਼ਨਪੁਰਾ ਪੰਚਕੁਲਾ ਦੇ ਰੈਲੀ ਪਿੰਡ ਵਿੱਚ ਕਿਸੇ ਨਿੱਜੀ ਦਵਾਈਆਂ ਦੀ ਕੰਪਨੀ ਵਿੱਚ ਅਪਣੇ ਵੱਡੇ ਭਰਾ ਨਾਲ ਹੀ ਕੰਮ ਕਰਦਾ ਸੀ। ਬੀਤੇ ਕੱਲ ਜਦ ਉਹ ਆਪਣੇ ਕੰਮ ਤੋਂ ਘਰ ਵਾਪਿਸ ਆਏ ਤਾਂ ਵਿਜੇ ਕੁਮਾਰ ਅਪਣੇ ਮੋਬਾਇਲ ਤੇ ਗੱਲ ਕਰਦਾ ਹੋਇਆ ਘਰ ਦੀ ਛੱਤ ਤੇ ਚਲਾ ਗਿਆ। ਕੁਝ ਮਿੰਟ ਬਾਅਦ ਉਸ ਨੇ ਅਪਣੇ ਭਰਾ ਨੂੰ ਦਸਿਆ ਕਿ ਉਸ ਨੂੰ ਚੱਕਰ ਆ ਰਹੇ ਹਨ ਅਤੇ ਉਸ ਦਾ ਸਰੀਰ ਸੁੰਨ ਹੋ ਰਿਹਾ ਹੈ। ਵਿਜੇ ਕੁਮਾਰ ਨੂੰ ਤੁਰੰਤ ਪੰਚਕੁਲਾ ਦੇ ਐਲਕੈਮਿਸਟ ਹਸਪਤਾਲ ਵਿਖੇ ਲਿਜਾਇਆ ਗਿਆ। ਕਰੀਬ ਅੱਧੇ ਘੰਟੇ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਗਲ ਮੜ੍ਹਿਆ ਨੀ ਜਿਹੜਾ ਐਸਾ ਕੇਸ ਕੋਈ ਨਾ, ਛੇਤੀ ਬਹੁੜੀਂ ਵੇ ਤਬੀਬਾ ਸਾਡਾ ਦੇਸ਼ ਕੋਈ ਨਾ
ਅਸਾਮ ਵਿਚ ਬੰਗਲਾਦੇਸੀ ਸ਼ਰਨਾਰਥੀਆਂ ਦੀ ਸਨਾਖਤ ਲਈ ਬਣ ਰਹੇ ਤੋਂ ਐਨਆਰਸੀ ਰਜਿਸਟਰ ਨੇ ਲੱਖਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।ਇੱਥੇ…
ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ : ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਜਲਾਲਾਬਾਦ ਦੇ ਐਮ.ਐਲ.ਏ ਜਗਦੀਪ ਕੰਬੋਜ ਗੋਲਡੀ ਨਾਲ…
ਹਥਿਆਰਬੰਦ ਗਿਰੋਹ ਦਾ ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ-ਐਸ.ਐਸ.ਪੀ.
ਪਟਿਆਲਾ : ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇੱਕ ਹਥਿਆਰਬੰਦ ਗਿਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ…