ਬਲਬੇੜ੍ਹਾ/ਡਕਾਲਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਦਾ ਸਮਾਂ ਮਿਥ ਕੇ ਭਾਵੇ 10 ਜੂਨ ਤੋਂ ਆਰੰਭ ਕਰਨ ਦੀ ਆਗਿਆ ਦਿੱਤੀ ਗਈ ਹੈ। ਪਰ ਕੁੱਝ ਕਿਸਾਨ ਵੀਰ ਐਡਵਾਸ ਸਮੇਂ ਤੋ ਪਹਿਲਾਂ ਹੀ ਇਹ ਝੋਨਾਂ ਲੋਣ ਦਾ ਕਾਰਜ਼ ਅਰੰਬ ਕਰਕੇ ਸਾਡੇ ਕੁਦਰਤੀ ਸਰੋਤਾਂ ਦੀ ਜਿਥੇ ਬੇਲੋੜੀ ਖੱਪਤ ਕਰ ਰਹੇ ਹਨ ਉਥੇ ਨਾਲ ਨਾਲ ਸਰਕਾਰੀ ਨਿਯਮਾਂ ਦੀਆ ਵੀ ਧੱਜੀਆ ਉੱਡਾ ਰਹੇ ਹਨ। ਨੇੜਲੇ ਪਿੰਡ ਡੰਡੋਆ ਦੇ ਕਿਸਾਨਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਝੋਨੇ ਦੀ ਲਵਾਈ 4 ਜੂਨ ਤੋਂ ਹੀ ਆਰੰਭ ਕਰ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ.ਸੁਰਜੀਤ ਸਿੰਘ ਵਾਲੀਆ ਨੇ ਕਿਹਾ ਕਿ 10 ਜੂਨ ਤੋਂ ਪਹਿਲਾ ਝੋਨੇ ਦੀ ਲਵਾਈ ਕਰਨਾ ਸਾਰਸਰ ਗਲਤ ਹੈ ਅਤੇ ਕਿਸਾਨਾਂ ਨੂੰ ਸਰਕਾਰ ਦੇ ਹੁੱਕਮਾ ਦੀ ਪਾਲਣਾ ਕਰਦੇ ਹੋਏ 10 ਜੂਨ ਤੋਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਨੀ ਚਾਹੀਦੀ ਹੈ। ਡਾ. ਵਾਲੀਆਂ ਨੇ ਕਿਹਾ ਕਿ 10 ਜੂਨ ਤੋਂ ਪਹਿਲਾ ਝੋਨੇ ਦੀ ਲਵਾਈ ਕਰਨ ਨਾਲ ਜਿਥੇ ਸਾਡੀ ਧਰਤੀ ‘ਚੋ ਜਲ ਸਤਰ ਦਾ ਪੱਧਰ ਨੀਵਾਂ ਜਾਵੇਗਾ ਉਸ ਦੇ ਨਾਲ ਹੀ ਕਿਸਾਨਾਂ ਤੇ ਬੇਲੋੜੇ ਖਰਚੇ ਦੀ ਮਾਰ ਵੀ ਪੇਣੀ ਲਾਜਮੀ ਹੋਵੇਗੀ ਜਿਸ ਨਾਲ ਕਿਸਾਨ ਹਮੇਂਸ਼ਾ ਕਰਜ਼ੇ ਦੇ ਬੋਝ ਹੈਠਾਂ ਆਉਣਗੇਓ।
Related Posts
ਕਰੋਨਾਵਾਇਰਸ : ਮੌਤ ਦੇ ਅੰਕੜੇ ਵਿੱਚ ਕਮੀ ਚੰਗੇ ਸੰਕੇਤ
ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁੱਲ ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ…
ਗੁਰਦੇ ਖ਼ਰਾਬ ਤਾਂ ਜੀਵਨ ਬਰਬਾਦ
ਘੱਟ ਪਾਣੀ ਪੀਣਾ ਕਹਿੰਦੇ ਹਨ ਕਿ ਜੇ ਤੁਸੀਂ ਘੱਟ ਪਾਣੀ ਪੀਓਗੇ ਤਾਂ ਗੁਰਦੇ ਨੂੰ ਖੂਨ ਸਾਫ਼ ਕਰਨ ਲਈ ਜੋ ਤਰਲ…
ਆਨਲਾਈੋਨ ਸਮਾਨ ਖ੍ਰੀਦਣਾ ਹੋ ਸਕਦਾ ਹੈ ਮਹਿੰਗਾ
ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ…