ਮੁੰਬਈ, : ਮਹਾਰਾਸ਼ਟਰ ਵਿੱਚ ਕਰੋਨਾ ਦਾ ਕਹਿਰ ਸੱਭ ਤੋਂ ਜ਼ਿਆਦਾ ਹੈ। ਬੀਤੇ ਦਿਨ ਦੇਸ਼ਭਰ ਵਿੱਚ ਮਿਲੇ 1,819 ਨਵੇਂ ਮਾਮਲਿਆਂ ਵਿੱਚੋਂ 811 ਸਿਰਫ਼ ਮਹਾਰਾਸ਼ਟਰ ਵਿੱਚੋਂ ਮਿਲੇ ਹਨ। ਇੰਨੀ ਵੱਡੀ ਗਿਣਤੀ ਵਿਚ ਕਰੋਨਾ ਪੀੜਤਾਂ ਦਾ ਹੋਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜੇਕਰ ਮਹਾਰਾਸ਼ਟਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਅੰਕੜਾ 7,628 ਤੱਕ ਢੁੱਕ ਜਾਂਦਾ ਹੈ। ਮਹਾਰਾਸ਼ਟਰ ਵਿੱਚ 323 ਲੋਕਾਂ ਨੂੰ ਇਸ ਲਾਗ ਦੀ ਬੀਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਨਾਲ 22 ਦੇ ਕਰੀਬ ਲੋਕਾਂ ਨੂੰ ਇਸ ਜਹਾਨ ਤੋਂ ਰੁਖਸਤ ਹੋਣਾ ਪਿਆ ਹੈ।
ਇੰਨੀਆਂ ਦਿਲ ਕੰਬਾਊ ਘਟਨਾਵਾਂ ਦਰਮਿਆਨ ਰਾਹਤ ਦੀ ਖ਼ਬਰ ਇਹ ਹੈ ਕਿ 119 ਮਰੀਜ਼ ਠੀਕ ਹੋਏ ਹਨ ਜੇਕਰ ਰਾਜ ਵਿੱਚ ਕੁੱਲ ਠੀਕ ਹੋਏ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 1,076 ਦੇ ਕਰੀਬ ਹੈ ਅਤੇ ਇਹ ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਕਰੋਨਾ ਵਾਇਰਸ ਕਾਰਨ ਸੱਭ ਤੋਂ ਜ਼ਿਆਦਾ ਚਿੰਤਾਜਨਕ ਹਾਲਤ ਮੁੰਬਈ ਵਿਚ ਹਨ ਜਿਕੇ ਇਸ ਵਾਇਰਸ ਕਾਰਨ 191 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਹੀ ਸ਼ਹਿਰ ਵਿੱਚ 13 ਮਰੀਜ਼ਾਂ ਦੀ ਜਾ ਚੁੱਕੀ ਹੈ। ਮੁੰਬਈ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 4,447 ਦੇ ਕਰੀਬ ਹੈ।
ਬੀਤੇ ਦਿਨ ਇਸ ਲਾਗ ਦੀ ਬੀਮਾਰੀ ਕਾਰਨ ਇਕ 57 ਸਾਲਾ ਪੁਲਿਸ ਕਾਂਸਟੇਬਲ ਦੀ ਵੀ ਜਾਨ ਜਾ ਚੁੱਕੀ ਹੈ। ਰਾਜ ਵਿੱਚ ਕਰੋਨਾ ਪ੍ਰਭਾਵਿਤ ਕਿਸੇ ਪੁਲਿਸ ਕਰਮੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਦਿਤਿਆ ਠਾਕਰੇ ਨੇ ਆਪਣੇ ਟਵੀਟ ਕਰਕੇ ਜਾਣਕਾਰੀ ਦਿਤੀ ਹੈ ਕਿ ਰਾਜ ਵਿੱਚ ਹੁਣ ਤੱਕ ਕੁੱਲ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਹੋ ਚੁੱਕੀ ਹੈ।