ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਕਈ ਅਹਿਮ ਫੈਸਲੇ ਲਏ ਹਨ। ਤਾਜ਼ਾ ਫੈਸਲੇ ਮੁਤਾਬਕ ਸਕੂਲਾਂ ਨੂੰ ਆਪਣੀ ਵੈਬਸਾਈਟ ਉਤੇ ਕਮਾਈ ਅਤੇ ਖਰਚ ਭਾਵ ਬੈਲੇਂਸ ਸ਼ੀਟ ਦੀ ਸਾਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਡੀਈਓ ਨੇ ਸਾਰੇ ਅਨ ਏਡਿਡ ਸਕੂਲਾਂ ਨੂੰ ਵੀ ਨਿਰਦੇਸ਼ ਦਿੱਤੇ ਹਨ। ਪੰਜਾਬ ਰੈਗੂਲੇਸ਼ਨ ਆਫ ਫੀਸ ਆਫ਼ ਅਨ ਏਡਿਡ ਐਜੂਕੇਸ਼ਨਲ ਇੰਸਟੀਚਿਊਟ ਐਕਟ 2016 ਦੇ ਤਹਿਤ ਸਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ ਪ੍ਰਈਵੇਟ ਸਕੂਲ ਬੇਲੋੜਾ ਖਰਚ ਵਿਖਾ ਕੇ ਫੀਸਾਂ ਦੀ ਲੰਮੀ ਚੌੜੀ ਲਿਸਟ ਤਿਆਰ ਕਰ ਲੈਂਦੇ ਹਨ, ਹੁਣ ਕੋਰੋਨਾ ਕਾਰਨ ਔਖੀ ਘੜੀ ਵਿਚ ਸਕੂਲ ਦਾਅਵਾ ਕਰ ਰਹੇ ਸਨ ਫੀਸਾਂ ਨਾ ਆਉਣ ਕਾਰਨ ਉਹ ਅਧਿਆਪਕਾਂ ਨੂੰ ਤਨਖਾਹ ਨਹੀਂ ਦੇ ਸਕਣਗੇ, ਇਸ ਤੋਂ ਬਾਅਦ ਸਿੱਖਿਆ ਵਿਭਾਗ ਸਖਤ ਹੋਇਆ ਹੈ।
ਹੁਕਮਾਂ ਤਹਿਤ ਸੈਸ਼ਨ ਦੀ ਸ਼ੁਰੂਆਤ ਵਿਚ ਬੁਕਲੇਟ ਵਿਚ ਦਾਖਲ ਫਾਰਮ ਦੇ ਨਾਲ ਫੀਸ ਦਾ ਵੇਰਵਾ ਵੀ ਦੇਣਾ ਹੋਵੇਗਾ। ਵੈਬਸਾਈਟ ਉਤੇ ਸਾਰੀ ਜਾਣਕਾਰੀ ਦੇਣੀ ਹੋਵੇਗੀ। ਸੈਸ਼ਨ ਦੇ ਵਿਚਕਾਰ ਸਕੂਲ ਫੀਸ ਨਹੀਂ ਵਧ ਸਕਦੇ ਹਨ। ਸਾਰੇ ਸਕੂਲਾਂ ਨੂੰ 30 ਅਪ੍ਰੈਲ ਤੱਕ ਸਾਰੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਇਹ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਸਕੂਲਾਂ ਖਿਲਾਫ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜਾਣਕਾਰੀ ਦੇਣ ਵਾਲਿਆ ਦਾ ਮਾਮਲਾ ਫੀਸ ਰੈਗੂਲੇਸ਼ਨ ਕਮੇਟੀ ਕੋਲ ਜਾਵੇਗਾ ।ਚੰਡੀਗੜ੍ਹ ਵਿਚ 78 ਅਨਏਡਿਡ ਪ੍ਰਾਈਵੇਟ ਸਕੂਲ ਹਨ।