ਕੇਂਦਰ ਸਰਕਾਰ ਨੇ ਲੌਕਡਾਊਨ ਦੇ ਦੂਜੇ ਹਿੱਸੇ ਲਈ ਦਿਸ਼ਾ–ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਅਧੀਨ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਰਕਾਰ ਨੇ ਕਿਸਾਨਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਨਾਲ ਕੁਝ ਉਦਯੋਗਾਂ ਨੂੰ ਛੋਟ ਦਿੱਤੀ ਗਈ ਹੈ। ਵਿਸ਼ੇਸ਼ ਆਰਥਿਕ ਜ਼ੋਨਾਂ (SEZ) ਵਿੱਚ ਕੰਮ ਸ਼ੁਰੂ ਹੋ ਸਕਦਾ ਹੈ।
ਕਾਮਰਸ ਤੇ ਕੁਰੀਅਰ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਹੈ। ਜ਼ਰੂਰੀ ਚੀਜ਼ਾਂ ਬਣਾਉਣ ਵਾਲੇ ਕਾਰਖਾਨੇ ਵੀ ਖੁੱਲ੍ਹ ਸਕਣਗੇ। ਜ਼ਰੂਰੀ ਸਾਮਾਨ, ਦਵਾਈਆਂ ਦਾ ਉਤਪਾਦਨ ਜਾਰੀ ਰਹੇਗਾ।
ਬਿਜਲੀ ਮਕੈਨਿਕ, ਪਲੰਬਰ, ਮੋਟਰ ਮਕੈਨਿਕ, ਤਰਖਾਣਾਂ ਨੂੰ ਇਜਾਜ਼ਤ ਦਿੱਤੀ ਗਈ ਹੈ। 50 ਫ਼ੀ ਸਦੀ ਕਰਮਚਾਰੀਆਂ ਨਾਲ ਆਈਟੀ ਕੰਪਨੀਆਂ ਨੂੰ ਕੰਮ ਕਰਨ ਦੀ ਮਨਜ਼ੁਰੀ ਦੇ ਦਿੱਤੀ ਗਈ ਹੈ।
ਕਿਸਾਨਾਂ ਨਾਲ ਖੇਤ ਮਜ਼ਦੂਰਾਂ ਅਤੇ ਕਣਕਾਂ ਤੇ ਰੱਬੀ/ਹਾੜ੍ਹੀ ਦੀ ਫ਼ਸਲ ਖ਼ਰੀਦਣ/ਵੇਚਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਲੌਕਡਾਊਨ ’ਚ ਆਵਾਜਾਈ ਦੀ ਛੋਟ ਰਹੇਗੀ।
ਖੇਤੀਬਾੜੀ ਦੇ ਸੰਦ ਬਣਾਉਣ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ। ਬੈਂਕਾਂ ਦੇ ਨਾਲ ਬੀਮਾ ਕੰਪਨੀਆਂ ਵੀ ਕੰਮ ਕਰਦੀਆਂ ਰਹਿਣਗੀਆਂ।
ਬੈਂਕਾਂ ਦੀਆਂ ਸ਼ਾਖਾਵਾਂ, ਏਟੀਐੱਮ, ਡਾਕ ਸੇਵਾ, ਡਾਕਘਰ ਖੁੱਲ੍ਹੇ ਰਹਿਣਗੇ। ਏਪੀਐੱਮਸੀ ਨਾਲ ਸੰਚਾਲਿਤ ਸਾਰੀਆਂ ਮੰਡੀਆਂ ਖੁੱਲ੍ਹੀਆਂ ਰਹਿਣਗੀਆਂ। ਮਨਰੇਗਾ ਅਧੀਨ ਕੰਮ ਦੀ ਇਜਾਜ਼ਤ ਦਿੱਤੀ ਗਈ ਹੈ। ਕੁਝ ਨਿਰਮਾਣ ਸਥਾਨਾਂ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਦੁੱਧ ਦੀ ਵਿਕਰੀ, ਕੁਲੈਕਸ਼ਨ, ਵੰਡ ਦੇ ਕੰਮ ਦੀ ਇਜਾਜ਼ਤ ਦਿੱਤੀ ਗਈ। ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਇਲੈਕਟ੍ਰੌਨਿਕ ਮੀਡੀਆ, ਡੀਟੀਐੱਚ, ਕੇਬਲ, ਇੰਟਰਨੈੱਟ ਸੇਵਾਵਾਂ ਜਾਰੀ ਰਹਿਣਗੀਆਂ।
ਮੱਛੀ ਪਾਲਣ ਉਦਯੋਗ ਵੀ ਖੁੱਲ੍ਹਾ ਰਹੇਗਾ। ਉਂਝ ਬੱਸਾਂ, ਰੇਲ–ਗੱਡੀਆਂ, ਹਵਾਈ ਸੇਵਾਵਾਂ, ਆਟੋ ਰਿਕਸ਼ਾ, ਟੈਕਸੀਆਂ ਸਭ ਬੰਦ ਰਹਿਣਗੀਆਂ। ਸਿਨੇਮਾ, ਜਿੰਮ, ਮਾੱਲ ਬੰਦ ਰਹਿਣਗੇ। ਉਦਯੋਗਿਕ ਗਤੀਵਿਧੀਆਂ ਉੱਤੇ ਰੋਕ ਜਾਰੀ ਰਹੇਗੀ।