ਜਲੰਧਰ— ਡੇਂਗੂ ਨਾਂ ਦਾ ਬੁਖਾਰ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ। ਇਸ ਬੁਖਾਰ ਦੇ ਠੀਕ ਹੋਣ ‘ਚ ਵੀ ਕਾਫੀ ਸਮਾਂ ਲੱਗਦਾ ਹੈ। ਇਥੇ ਦੱਸ ਦੇਈਏ ਕਿ ਬਰਸਾਤੀ ਸੀਜ਼ਨ ਦੇ ਦਸਤਕ ਦੇਣ ਦੇ ਨਾਲ-ਨਾਲ ਡੇਂਗੂ ਦਾ ਖਤਰਾ ਵੀ ਮੰਡਰਾਉਣ ਲੱਗਦਾ ਹੈ। ਡੇਂਗੂ ਦਾ ਬੁਖਾਰ ਹੋਣ ‘ਤੇ ਤੇਜ਼ ਠੰਡ ਲੱਗਦੀ ਹੈ। ਇਸ ਦੇ ਨਾਲ ਹੀ ਸਿਰਦਰਦ, ਲੱਕ ਦਰਦ ਅਤੇ ਅੱਖਾਂ ‘ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ ‘ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅੱਜ ਦੇ ਦੌਰ ‘ਚ ਜ਼ਿਆਦਾਤਰ ਲੋਕ ਡੇਂਗੂ ਦਾ ਇਲਾਜ ਕਰਵਾਉਣ ਲਈ ਲੋਕ ਡਾਕਟਰਾਂ ਦੇ ਕੋਲ ਜਾਂਦੇ ਹਨ ਪਰ ਤੁਸੀਂ ਡੇਂਗੂ ਦਾ ਇਲਾਜ ਘਰ ਬੈਠੇ ਦੇਸੀ ਨੁਸਖਿਆਂ ਦੇ ਨਾਲ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜੋ ਡੇਂਗੂ ਬੁਖਾਰ ਤੋਂ ਨਿਜਾਤ ਦਿਵਾਉਣ ‘ਚ ਲਾਹੇਵੰਦ ਹੁੰਦੇ ਹਨ
ਨਾਰੀਅਲ ਪਾਣੀ ਦਾ ਕਰੋ ਸੇਵਨ
ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਾਰੀਅਲ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ। ਨਾਰੀਅਲ ਪਾਣੀ ‘ਚ ਇਲੈਕਟਰੋਲਾਈਟਸ, ਮਿਨਰਲ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਲਈ ਡੇਂਗੂ ਦੀ ਸ਼ਿਕਾਇਤ ਹੋਣ ‘ਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਪੀਤੇ ਦੀਆਂ ਪੱਤੀਆਂ
ਡੇਂਗੂ ਦੇ ਇਲਾਜ ਲਈ ਪਪੀਤੇ ਦੀਆਂ ਪੱਤੀਆਂ ਵੀ ਕਾਫੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ। ਪਪੀਤੇ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਸ ਦੀ ਪੱਤੀਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। ਫਿਰ ਇਕ ਗਿਲਾਸ ਪਾਣੀ ‘ਚ ਉਬਾਲੋ। ਬਾਅਦ ‘ਚ ਇਸ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਡੇਂਗੂ ਤੋਂ ਰਾਹਤ ਮਿਲੇਗੀ। ਇਸ ਦੀਆਂ ਪੱਤੀਆਂ ਪਲੇਟਲੈਟਸ ਵਧਾਉਣ ‘ਚ ਵੀ ਕਾਫੀ ਫਾਇਦੇਮੰਦ ਹੁੰਦੀਆਂ ਹਨ।
ਕਾਲੀ ਮਿਰਚ ਤੇ ਹਲਦੀ
ਡੇਂਗੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਲੀ ਮਿਰਚ ਅਤੇ ਹਲਦੀ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ‘ਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਕਾਲੀ ਮਿਰਚ ਅਤੇ ਹਲਦੀ ਦਾ ਸੇਵਨ ਤੁਸੀਂ ਗਰਮ ਦੁੱਧ ਦੇ ਨਾਲ ਕਰ ਸਕਦੇ ਹੋ
ਤੁਲਸੀ ਦਾ ਕਰੋ ਸੇਵਨ
ਤੁਲਸੀ ਵੀ ਡੇਂਗੂ ਦੇ ਇਲਾਜ ਲਈ ਕਾਫੀ ਲਾਹੇਵੰਦ ਹੁੰਦੀ ਹੈ। ਡੇਂਗੂ ਦਾ ਬੁਖਾਰ ਹੋਣ ‘ਤੇ ਮਰੀਜ਼ ਨੂੰ ਤੁਲਸੀ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਤੁਲਸੀ ਦੀ ਚਾਹ ਦਾ ਸੇਵਨ ਤੁਸੀਂ ਦਿਨ ‘ਚ ਚਾਰ ਵਾਰ ਕਰ ਸਕਦੇ ਹੋ।
ਚੁਕੰਦਰ ਅਤੇ ਗਾਜਰ ਦਾ ਪੀਓ ਜੂਸ
ਚੁਕੰਦਰ ਅਤੇ ਗਾਜਰ ਦਾ ਜੂਸ ਵੀ ਡੇਂਗੂ ਦੇ ਲਈ ਲਾਹੇਵੰਦ ਹੁੰਦਾ ਹੈ। ਗਿਲਾਸ ਗਾਜਰ ਦੇ ਜੂਸ ‘ਚ 3-4 ਚਮਚ ਚੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਪੀਣਾ ਚਾਹੀਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ।
ਆਨਾਰ ਦਾ ਸੇਵਨ
ਮਰੀਜ਼ ਨੂੰ ਸਵੇਰੇ ਨਾਸ਼ਤੇ ‘ਚ 1 ਕੱਪ ਆਨਾਰ ਖਾਣ ਨੂੰ ਦਿਓ। ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਣ ਲੱਗਣਗੇ, ਜੋ ਡੇਂਗੂ ਤੋਂ ਰਾਹਤ ਦਿਵਾਉਣਗੇ।