ਮਿਊਨਿਖ : ਜਰਮਨੀ ਵਿਚ ਦੁਨੀਆ ਦੀ ਪਹਿਲੀ ਹਾਈਡਰੋਜਨ ਨਾਲ ਚਲਣ ਵਾਲੀ ਗੱਡੀ ਚਲਾਈ ਗਈ ਹੈ। ਹਾਲ ਦੀ ਘੜੀ ਇਸ ਨੂੰ ਦੋ ਸ਼ਹਿਰਾਂ ਵਿਚ 100 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਲਈ ਚਲਾਇਆ ਗਿਆ ਹੈ। ਰੇਲ ਗੱਡੀ ਵਿਚ ਹਾਈਡਰੋਜਨ ਨੂੰ ਆਕਸੀਜਨ ਨਾਲ ਮਿਲਾ ਕੇ ਊਰਜਾ ਪੈਦਾ ਕੀਤੀ ਜਾਂਦੀ ਹੈ ਜਿਸ ਨਾਲ ਭਾਫ ਬਣਦੀ ਹੈ। ਇਸ ਗੱਡੀ ਦੀ ਰਫਤਾਰ 140 ਕਿਲੋਮੀਟਰ ਪ੍ਰਤੀ ਘੰਟਾ ਹੈ। ਹੁਣ ਤੱਕ ਇਸ ਤਕਨੀਕ ਨਾਲ ਗੱਡੀ ਚਲਾਉਣਾ ਡੀਜ਼ਲ ਤੋਂ ਮਹਿੰਗਾ ਦੱਸਿਆ ਗਿਆ ਹੈ ਪਰ ਇਸ ਨੂੰ ਚਲਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਇਕ ਵਾਰ ਖਰੀਦਣ ਤੋਂ ਬਾਅਦ ਇਸ ਨੂੰ ਚਲਾਉਣ ਦਾ ਖਰਚਾ ਘੱਟ ਹੁੰਦਾ ਹੈ। ਇਸ ਗੱਡੀ ਲਈ ਹਾਲੇ ਦੋ ਸਟੇਸ਼ਨਾਂ ‘ਤੇ ਹੀ ਬਾਲਣ ਭਰਨ ਦਾ ਹੀਲਾ ਕੀਤਾ ਗਿਆ ਹੈ। ਬਾਲਣ ਪਾਉਣ ਲਈ ਸਟੇਸ਼ਨਾਂ ‘ਤੇ ਇਕ 40 ਫੁੱਟ ਉਚਾ ਸਟੀਲ ਕੰਟੇਨਰ ਲਗਾਇਆ ਗਿਆ ਹੈ ਜਿਸ ਨਾਲ ਗੱਡੀ ਵਿਚ ਹਾਈਡਰੋਜਨ ਪਾਈ ਜਾਵੇਗੀ।
ਅਗਲੇ ਦੋ ਸਾਲਾਂ ਵਿਚ ਬਾਲਣ ਦੀ ਪੂਰਤੀ ਲਈ ਜਰਮਨੀ ਵਿਚ ਇਕ ਹਾਈਡੋਰਜਨ ਸਟੇਸ਼ਨ ਵੀ ਕਾਇਮ ਕੀਤਾ ਜਾਵੇਗਾ।