ਬੀਜਿੰਗ : ਚੀਨ ਦਾ ਸਭ ਤੋਂ ਅਮੀਰ ਬੰਦਾ ਜੈਕ ਮਾ ਜਿਹੜਾ ਕਿ ਅਲੀਬਾਬਾ ਕੰਪਨੀ ਦੀ ਮਾਲਕ ਹੈ, ਕਦੇ ਨੌਕਰੀ ਪ੍ਰਾਪਤ ਕਰਨ ਲਈ ਕੰਪਨੀਆਂ ਦੇ ਬੂਹਿਆਂ ਤੇ ਜੁੱਤੀਆਂ ਘਸਾਉਂਦਾ ਫਿਰਦਾ ਸੀ। ਉਸ ਨੂੰ ਤੀਹ ਵਾਰ ਰੱਦ ਕੀਤਾ ਗਿਆ। ਪਰ ਉਸ ਨੇ ਕਦੀ ਹਾਰ ਨਹੀਂ ਮੰਨੀ ਤੇ ਉਹ ਆਖਰ ਆਪਣੀ ‘ਹੀਰ’ ਨੂੰ ਪਾਉਣ ਵਿਚ ਕਾਮਯਾਬ ਹੋ ਗਿਆ।
ਉਸ ਦੇ ਸੰਘਰਸ਼ ਦ ਕਹਾਣੀ ਬੜੀ ਦਿਲਚਸਪ ਹੈ। ਉਸ ਦੇ ਸੰਘਰਸ਼ ਦੇ ਸ਼ੁਰੂ ਦੇ ਦਿਨਾਂ ਵਿਚ ਚੀਨ ਵਿਚ ਅਮਰੀਕਾ ਦੀ ਫਾਸਟ ਫੂਡ ਕੰਪਨੀ ਕੈ ਐਫ ਸੀ ਦੀ ਬ੍ਰਾਂਚ ਖੁਲਣ ਵਾਲੀ ਸੀ। ਉਸ ਲਈ ਕੁਲ 24 ਜਣਿਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਜਿਨਾਂ ਵਿਚ ਜੈਕ ਮਾ ਵੀ ਸ਼ਾਮਲ ਸੀ।
ਦਿਲਚਸਪ ਗੱਲ ਇਹ ਹੈ ਕਿ ਉਨਾਂ 23 ਜਣਿਆਂ ਦੀ ਚੋਣ ਹੋ ਗਈ ਪਰ ਜੈਕ ਮਾ ਨੂੰ ਰੱਦ ਕਰ ਦਿਤਾ ਗਿਆ। ਉਸ ਨੇ ਹੋਰ ਤੀਹ ਥਾਵਾਂ ਤੇ ਵੀ ਅਰਜ਼ੀ ਭੇਜੀ ਪਰ ਕਿਸੇ ਨੇ ਵੀ ਉਨਾਂ ਦੀ ਵਾਤ ਨੀ ਪੁੱਛੀ। ਉਸ ਨੇ ਦਸ ਵਾਰ ਹਰਵਰਡ ਬਿਜ਼ਨਸ ਸਕੂਲ ਵਿਚ ਦਾਖਲੇ ਲਈ ਵੀ ਦਸ ਵਾਰ ਅਰਜ਼ੀ ਦਿੱਤੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ।