ਸੰਗਰੂਰ : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ ‘ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ ਮਾਣਮੱਤੀ ਸ਼ਖ਼ਸੀਅਤਾਂ ਨੂੰ ਮਾਣ ਦਿੱਤਾ ਹੈ। ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਸੈ.ਸਿ.) ਵਲੋਂ ਇਸ ਬਾਬਤ ਜਾਰੀ ਕੀਤੇ ਹੁਕਮਾਂ ਤਹਿਤ ਜ਼ਿਲਾ ਸੰਗਰੂਰ ਦੇ ਤਿੰਨ ਅਤੇ ਇਕ ਗੁਰਦਾਸਪੁਰ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਨਾਮ ਤਬਦੀਲ ਕੀਤੇ ਹਨ। ਜ਼ਿਲਾ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਦਾ ਨਾਮ ਹੁਣ ਇਲਾਕੇ ਦੇ ਨਾਮਵਰ ਕਾਮਰੇਡ ਮਰਹੂਮ ਭੀਮ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ ਤੇ ਹੁਣ ਉਕਤ ਸਕੂਲ ਦਾ ਨਾਮ ਕਾਮਰੇਡ ਭੀਮ ਸਿੰਘ ਦਿੜ੍ਹਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਹੈ। ਦੱਸਣਯੋਗ ਹੈ ਕਿ ਕਾਮਰੇਡ ਭੀਮ ਸਿੰਘ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਘਰ ਸਕੂਲ ਨੂੰ ਜਿਥੇ ਦਾਨ ਦਿੱਤਾ ਸੀ।
Related Posts
ਮੋਦੀ ਨੂੰ ‘ਬੋਦੀ’ ਦੀ ਲੋੜ
ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ…
ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੇ ਹਵਾਈ ਅੱਡੇ ਬੰਦ ਕਰਨ ਦੇ ਹੁਕਮ
ਬਾਲਾਕੋਟ ਵਿਚ ਏਅਰਸਟਰਾਈਕ ਕਰਨ ਤੋਂ ਬਾਅਦ ਹਾਈ ਅਲਰਟ ਉੱਤੇ ਚੱਲ ਰਹੇ ਭਾਰਤ ਦੇ ਸ੍ਰੀਨਗਰ, ਜੰਮੂ, ਲੇਹ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ…
ਬੇਦਿਮਾਗੇ ਬੰਦੇ ਟੀ.ਵੀ ਨਹੀਂ ਚਲਾ ਸਕਣਗੇ।
ਸਾਨ ਫ੍ਰਾਂਸਿਸਕੋ (ਏਜੰਸੀ)— ਵਿਗਿਆਨੀ ਮਨੋਰੰਜਨ ਦੇ ਖੇਤਰ ਨਾਲ ਸਬੰਧਤ ਇਕ ਨਵੀਂ ਤਕਨੀਕ ਵਿਕਸਿਤ ਕਰਨ ‘ਤੇ ਕੰਮ ਰਹੇ ਹਨ। ਜਲਦੀ ਹੀ…